ਅਜਿਹਾ ਹੀ ਇੱਕ ਮਾਮਲਾ ਅਹਿਮਦਾਬਾਦ ‘ਚ ਸਾਹਮਣੇ ਆਇਆ ਹੈ ਅਤੇ ਸਥਾਨਕ ਅਦਾਲਤ ਵੱਲੋਂ ਡਾਕਟਰ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ ਹੈ।
17 ਸਾਲ ਦੀ ਉਮਰ ਵਿੱਚ ਇੱਕ ਆਦਮੀ ਨੂੰ 12ਵੀਂ ਜਮਾਤ ਦੀ ਜਾਅਲੀ ਮਾਰਕਸ਼ੀਟ ਤਿਆਰ ਕਰਵਾਈ। ਫਿਰ ਉਸ ਨੇ ਕਾਲਜ ਵਿੱਚ ਐੱਮਬੀਬੀਐਸ ਕੋਰਸ ਵਿੱਚ ਦਾਖ਼ਲਾ ਲੈ ਲਿਆ ਤੇ ਡਾਕਟਰ ਬਣ ਕੇ ਸਾਰੀ ਉਮਰ ਪ੍ਰੈਕਟਿਸ ਕਰਦਾ ਰਿਹਾ।
ਪਰ, ਸਮਾਂ ਬੀਤਤਾ ਗਿਆ ਤੇ ਕੇਸ 41 ਸਾਲ 10 ਮਹੀਨੇ ਚਲਦਾ ਰਿਹਾ। ਅਖ਼ੀਰ ਦੋਸ਼ੀ ਦੀ ਡਿਗਰੀ ਜਾਅਲੀ ਸਾਬਤ ਹੋ ਗਈ।
ਉਤਪਲ ਅੰਬੂਭਾਈ ਪਟੇਲ ਨੇ 17 ਸਾਲ ਦੀ ਉਮਰ ‘ਚ ਬੀਜੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਲਈ ਜੁਲਾਈ 1980 ਵਿੱਚ ਦੋ ਫਾਰਮ ਜਮ੍ਹਾਂ ਕਰਵਾਏ ਗਏ ਸਨ।
ਪਹਿਲੇ ਫਾਰਮ ਵਿੱਚ ਉਨ੍ਹਾਂ ਨੇ 48.44 ਫੀਸਦੀ ਅੰਕਾਂ ਦੀ ਮਾਰਕਸ਼ੀਟ ਪੇਸ਼ ਕੀਤੀ ਸੀ, ਪਰ ਐੱਮਬੀਬੀਐੱਸ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈਣ ਲਈ ਘੱਟੋ-ਘੱਟ 55 ਫੀਸਦੀ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ ਯੋਗ ਸਨ। ਇਸ ਲਈ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਫਾਰਮ ਰੱਦ ਕਰ ਦਿੱਤਾ ਗਿਆ।
ਉਤਪਲ ਪਟੇਲ ਨੇ ਦਾਖ਼ਲੇ ਲਈ ਇੱਕ ਹੋਰ ਫਾਰਮ ਜਮ੍ਹਾ ਕੀਤਾ, ਜਿਸ ਵਿੱਚ ਉਸ ਨੇ ਇੱਕ ਹੋਰ ਮਾਰਕਸ਼ੀਟ ਨੱਥੀ ਕੀਤੀ ਸੀ।
ਇਸ ਸੋਧੀ ਹੋਈ ਮਾਰਕਸ਼ੀਟ ਵਿੱਚ 68 ਫੀਸਦ ਅੰਕ ਦਿਖਾਏ ਹਨ। 28 ਜੁਲਾਈ 1980 ਨੂੰ ਉਸ ਨੂੰ ਅਹਿਮਦਾਬਾਦ ਵਿੱਚ ਐੱਲਡੀ ਇੰਜੀਨੀਅਰਿੰਗ ਕਾਲਜ ਵਿੱਚ ਇੰਟਰਵਿਊ ਲਈ ਬੁਲਾਇਆ ਗਿਆ।