ਸੈਮੀਨਾਰ ਦੇ ਮੁੱਖ ਮਹਿਮਾਨ ਹੋਣਗੇ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਅਤੇ ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ SSP ਜਲੰਧਰ
ਜਲੰਧਰ / ਐਸ ਐਸ ਚਾਹਲ
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਵਲੋਂ ਪੰਜਾਬ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਨਿਵੇਕਲਾ ਪਹਿਲ ਸ਼ੁਰੂ ਕਰਦੇ ਹੋਇਆ ਪ੍ਰੈਸ ਅਤੇ ਪੁਲਿਸ ਦਾ ਵਿਸ਼ੇਸ਼ ਸੈਮੀਨਾਰ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਦੇ ਲੋਗੋ ਹੇਠ ਕਰਵਾਇਆ ਜਾ ਰਿਹਾ ਹੈ।
ਇਸ ਸੰਬਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੁਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਸੰਬਧੀ ਕਰਵਾਇਆ ਜਾ ਰਿਹਾ ਇਹ ਵਿਸ਼ੇਸ਼ ਸੈਮੀਨਾਰ 8 ਸਤੰਬਰ 2023 ਦਿਨ ਸ਼ੁਕਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਭਗਵਾਨ ਸ਼੍ਰੀ ਵਾਲਮੀਕ ਜੀ ਮੰਦਰ ਆਸ਼ਰਮ ਦੇ ਹਾਲ ਵਿਖੇ ਸਵੇਰ 11 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ,
ਉਨ੍ਹਾਂ ਦਸਿਆ ਕਿ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ, ਵਿਸ਼ੇਸ਼ ਮਹਿਮਾਨ ਸ. ਮੁਖਵਿੰਦਰ ਸਿੰਘ ਭੁੱਲਰ PPS ਅਤੇ ਸ. ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਹੋਣਗੇ ਜੋ ਆਪਣੇ ਵੱਡਮੁਲੇ ਵਿਚਾਰ ਪੇਸ਼ ਕਰਨਗੇ। ਚਾਹਲ ਨੇ ਦਸਿਆ ਕਿ ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਕੁਝ ਜੁਝਾਰੂ ਪੱਤਰਕਾਰਾਂ ਦੀ ਪ੍ਰੇਰਨਾ ਸਦਕਾ ਨਸ਼ੇ ਛੱਡ ਕੇ ਚੰਗੇ ਸਮਾਜਿਕ ਜੀਵਨ ਵਿਚ ਸ਼ਾਮਲ ਹੋਏ ਕੁਝ ਨੌਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
Read Next
5 hours ago
Jalandhar के रास्ते होने जा रहे बंद! जारी हुई डेडलाइन
6 hours ago
‘ਬਦਲਦੇ ਪਿੰਡ, ਬਦਲਦਾ ਪੰਜਾਬ’ ਮੁਹਿੰਮ ਤਹਿਤ ਹੋਵੇਗਾ ਪੰਜਾਬ ਦੇ ਪਿੰਡਾਂ ਦਾ ਸੁੰਦਰੀਕਰਨ
7 hours ago
ਅੰਮ੍ਰਿਤਪਾਲ ਨੂੰ ਇੱਕ ਵਾਰ ਝੱਟਕਾ NSA ਚ ਵਾਧਾ ਰਹਿਣਾ ਪੈ ਸੱਕਦਾ ਡਿਬਰੂਗੜ ਜੇਲ੍ਹ?
9 hours ago
ਕਿਸ਼ਨਗੜ੍ਹ ‘ਚ ਪੁਲਿਸ ਸੁਸਤ-ਚੋਰ ਚੁੱਸਤ, ਲੋਕਾਂ ਨੇ ਮੋਟਰ ਸਾਇਕਲ ਚੋਰ ਪੁਲਿਸ ਨੂੰ ਫੜਾਏ, ਪੁਲਿਸ ਨੇ ਵਾਹ-ਵਾਹ ਖੱਟਣ ਲਈ ਇਹ ਪ੍ਰੈਸ ਨੋਟ ਕਰ ‘ਤਾ ਜਾਰੀ
11 hours ago
BREAKING NEWS ਤਰਨਤਾਰਨ ਵਿੱਚ ਨੋਸ਼ੀਹਰਾ ਪਨੂੰ ਲਾਗੇ ਐਨਕਾਂਊਂਟਰ ❗😮
11 hours ago
ਪੁਲਿਸ ਥਾਣੇ ਚ ਬੰਬ ਨੁਮਾ ਚੀਜ਼ ਫੱਟੀ, ਪਿਆ ਭੜਥੂ
11 hours ago
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਆਪ ਸਭ ਨੂੰ ਮੁਬਾਰਕਾਂ 🙏❤️
13 hours ago
ਸਿੱਖਿਆ ਕ੍ਰਾਂਤੀ ਦਾ ਫਟਿਆ ਢੋਲ ❗ ਉਦਘਾਟਨ ਕਰਨ ਨਹੀਂ ਪਹੁੰਚੇ ਵਿਧਾਇਕ ਪਰ… ❗❗
19 hours ago
ਪੰਜਾਬ ‘ਚ 15 ਅੱਤਵਾਦੀ ਹਮਲਿਆਂ ਦਾ ਮੋਸਟ ਵਾਂਟੇਡ ਅੱਤਵਾਦੀ ਹੈਪੀ ਪਾਸੀਆ ਅਮਰੀਕਾ ‘ਚ ਗ੍ਰਿਫ਼ਤਾਰ
19 hours ago
ਅੰਮ੍ਰਿਤਪਾਲ ਨੂੰ ਪੰਜਾਬ ਲਿਆਉਣ ਲਈ ਅਸਾਮ ਲਈ ਰਵਾਨਾ ਹੋਈ ਪੁਲਿਸ ਦੀ ਟੀਮ
Back to top button