
31 ਮਈ ਤੋਂ ਲੈ ਕੇ 3 ਜੂਨ ਤੱਕ ਮਨੀਲਾ ਦੇ ਸ਼ਹਿਰ ਫਿਲੀਪਾਈਨਸ ਵਿਖੇ ਆਯੋਜਿਤ ਹੋਣ ਵਾਲੀ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿੱਪ ਵਿਚ ਪੰਜਾਬ ਦੀਆਂ ਚਾਰ ਰਿਧਮਿਕ ਜਿਮਨਾਸਟਿਕ ਖਿਡਾਰਨਾਂ ਦੀ ਚੋਣ ਹੋਈ ਹੈ। ਇਹ ਖਿਡਾਰਨਾਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਦੇ ਗੁਰੂ ਨਗਰੀ ਵਿਖੇ ਚੱਲ ਰਹੇ ਸੈਂਟਰ ਨਾਲ ਸਬੰਧਤ ਹਨ।
ਚੁਣੀਆਂ ਗਈਆਂ ਖਿਡਾਰਨਾਂ ਦੇ ਨਾਮ ਪ੍ਰਰੀਤੀ, ਦਮਨਜੀਤ, ਗਿਤਾਂਸ਼ੀ ਅਤੇ ਮਾਨਸਵਾਨੀ ਹਨ। ਇਸ ਗੱਲ ਦੀ ਜਾਣਕਾਰੀ ਰਿਧਮਿਕ ਜਿਮਨਾਸਟਿਕ ਕੌਮਾਂਤਰੀ ਕੋਚ ਨੀਤੂ ਬਾਲਾ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ਦੀ ਰਿਧਮਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ 2023 ਵਿਚ 4 ਖਿਡਾਰਨਾਂ ਦੀ ਚੋਣ ਹੋਣਾ ਜਿੱਥੇ ਬਹੁਤ ਵੱਡੀ ਪ੍ਰਰਾਪਤੀ ਹੈ