
ਜੀਜਾ-ਸਾਲੀ ਦੀ ਮੁਹੱਬਤ ਦੇ ਕਿੱਸੇ ਤਾਂ ਤੁਸੀਂ ਕਈ ਵਾਰ ਸੁਣੇ ਹੋਣਗੇ ਪਰ ਕੀ ਤੁਸੀਂ ਸੁਣਿਆ ਹੈ ਕਿ ਮਹਿਲਾ ਨੇ ਪਤੀ ਦੀ ਆਪਣੀ ਛੋਟੀ ਭੈਣ ਨਾਲ ਵਿਆਹ ਕਰਵਾ ਦਿੱਤਾ। ਅਜਿਹੀ ਹੀ ਮਾਮਲਾ ਯੂਪੀ ਦੇ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਹੈ। ਇਥੇ ਰਹਿਣ ਵਾਲੇ ਇਕ ਵਿਅਕਤੀ ਦਾ ਆਪਣੀ ਹੀ ਸਾਲੀ ‘ਤੇ ਦਿਲ ਆ ਗਿਆ। ਦੋਵੇਂ ਇਕ-ਦੂਜੇ ਨਾਲ ਮੁਹੱਬਤ ਕਰਨ ਲੱਗੇ। ਨੌਜਵਾਨ ਦੀ ਪਤਨੀ ਵੀ ਆਪਣੀ ਛੋਟੀ ਭੈਣ ਨਾਲ ਬੇਪਨਾਹ ਮੁਹੱਬਤ ਕਰਦੀ ਸੀ। ਉਹ ਉਸ ਤੋਂ ਵੱਖ ਨਹੀਂ ਰਹਿ ਸਕਦੀ ਸੀ। ਭੈਣ ਨਾਲ ਪਤੀ ਦੇ ਇਸ਼ਕ ਦੀ ਜਾਣਕਾਰੀ ਮਹਿਲਾ ਨੂੰ ਹੋਈ ਤਾਂ ਉਸ ਨੇ ਦੋਵਾਂ ਦਾ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਮਹਿਲਾ ਨੇ ਪਤੀ ਦਾ ਵਿਆਹ ਆਪਣੀ ਛੋਟੀ ਭੈਣ ਨਾਲ ਕਰਵਾ ਦਿੱਤਾ।ਹੁਣ ਤਿੰਨੋਂ ਖੁਸ਼ੀ-ਖੁਸ਼ੀ ਇਕੋ ਹੀ ਘਰ ਵਿਚ ਰਹਿਣਗੇ।
ਮਾਮਲਾ ਸ਼ੰਕਰਗੜ੍ਹ ਇਲਾਕੇ ਦਾ ਹੈ। ਇਥੋਂ ਦਾ ਰਹਿਣ ਵਾਲਾ ਰਾਜਕੁਮਾਰ ਮਜ਼ਦੂਰੀ ਕਰਦਾ ਹੈ। ਰਾਜਕੁਮਾਰ ਦਾ ਵਿਆਹ ਕੁਝ ਸਾਲ ਪਹਿਲਾਂ ਧਨੂਆ, ਡਾਂਡੀ ਕਰਛਣਾ ਦੀ ਰਹਿਣ ਵਾਲੀ ਰੋਮੀ ਪੁੱਤਰੀ ਕਮਲ ਨਾਲ ਹੋਈ ਸੀ। ਦੋਵਾਂ ਤੋਂ ਇਕ 18 ਮਹੀਨਿਆਂ ਦੀ ਧੀ ਅਰਬੀ ਹੈ। ਰਾਜਕੁਮਾਰ ਦੇ ਸਹੁਰੇ ਆਉਣ-ਜਾਣ ਦੌਰਾਨ ਆਪਣੀ ਸਾਲੀ ਤੋਂ ਪ੍ਰੇਮ-ਪ੍ਰਸੰਗ ਹੋ ਗਿਆ।