JalandharPunjab

ਪੰਜਾਬ ਪੁਲਿਸ ਦਾ ਸ਼ਰਮਨਾਕ ਕਾਰਾ: ਜੇਲ੍ਹ ਵਿੱਚ ਬੰਦ ਕੈਦੀ ਦੀ ਪਿੱਠ ‘ਤੇ ਸਰੀਆ ਗਰਮ ਕਰਕੇ ਲਿਖਿਆ ਗੈਂਗਸਟਰ

ਹੁਣ ਇੱਕ ਫਿਰ ਪੁਲਿਸ ਵਿਵਾਦਾਂ ਵਿੱਚ ਘਿਰੀ ਹੈ। ਇੱਕ ਕੈਦੀ ਉੱਤੇ ਤਸ਼ੱਦਦ ਨੂੰ ਲੈਕੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆਈ ਹੈ। ਇੱਕ ਕੈਦੀ ਨੇ ਕਪੂਰਥਲਾ ਅਦਾਲਤ ਵਿੱਚ ਆਪਣੀ ਕਮੀਜ਼ ਲਾ ਕੇ ਜੱਜ ਨੂੰ ਦਿਖਾਈ ਤਾਂ ਉਸਦੇ ਸਰੀਰ ਉੱਤੇ ਗੈਂਗਸਟਰ ਲਿਖਿਆ  ਦਿਖਾਈ ਦਿੱਤਾ। ਪੰਜਾਬ ਪੁਲਿਸ ਦੇ ਇਸ ਤਸ਼ੱਦਦ ਨੂੰ ਲੈਕੇ ਹਰ ਇੱਕ ਦੇਖਣ ਵਾਲੇ ਦੇ ਰੌਂਗਟੇ ਖੜ੍ਹੇ ਹੋ ਗਏ। ਜਾਣਕਾਰੀ ਅਨੁਸਾਰ ਕੈਦੀ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਕਪੂਰਥਲਾ ਸੈਸ਼ਨ ਕੋਰਟ ਵਿੱਚ ਕੇਸ ਨੂੰ ਲੈਕੇ ਲਿਆਂਦਾ ਗਿਆ ਸੀ। ਇਹ ਵੀ ਸਾਹਮਣੇ ਆਇਆ ਕਿ ਗਰਮ ਰਾਡ ਦੀ ਵਰਤੋਂ ਕਰਕੇ ਕੈਦੀ ਦੀ ਪਿੱਠ ਉੱਤੇ ਗੈਂਗਸਟਰ ਲਿਖਿਆ ਗਿਆ ਹੈ।

ਕੈਦੀ ਵੱਲੋਂ ਦਿਖਾਈਆਂ ਇੰਨ੍ਹਾਂ ਤਸਵੀਰਾਂ ਨੂੰ ਲੈਕੇ ਅਤੇ ਉਸਦੀ ਅਪੀਲ ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਮੁਲਜ਼ਮ ਖਿਲਾਫ਼ ਕਪੂਰਥਲਾ ਦੇ ਥਾਣਾ ਢਿਲਵਾਂ ਵਿਖੇ ਸਾਲ 2017 ਵਿੱਚ ਐਫਆਈਆਰ ਨੰਬਰ 23 ਅਧੀਨ ਸਬੰਧੀ ਲੁੱਟ ਦੀ ਯੋਜਨਾ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਸਐਮਓ ਧਵਨ ਦਾ ਕਹਿਣਾ ਹੈ ਕਿ ਕੈਦੀ ਤਰਸੇਮ ਸਿੰਘ ਦੀ ਪਿੱਠ ’ਤੇ ਲੋਹੇ ਦੀ ਗਰਮ ਰਾਡ ਨਾਲ ਗੈਂਗਸਟਰ ਲਿਖਿਆ ਹੋਇਆ ਹੈ।

Leave a Reply

Your email address will not be published.

Back to top button