
ਉੱਤਰ ਪ੍ਰਦੇਸ਼ ਦੇ ਰਾਮਪੁਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁੱਝ ਦਿਨ ਤੋਂ ਲੋਕ ਦਹਿਸ਼ਤ ‘ਚ ਹਨ। ਦਹਿਸ਼ਤ ਕਿਸੇ ਚੋਰ ਜਾਂ ਲੁਟੇਰੇ ਦੀ ਨਹੀਂ ਹੈ ਸਗੋਂ ਇਕ ਨਿਊਡ ਗਰਲ ਦੀ ਹੈ। ਜੀ ਹਾਂ ਤੁਸੀਂ ਸਹੀ ਪੜ੍ਹਿਆ। ਅੱਧੀ ਰਾਤ ਨੂੰ ਇਕ ਕੁੜੀ ਨਗਨ ਹੋ ਕੇ ਲੋਕਾਂ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਹਿੰਦੀ ਹੈ। ਦਰਵਾਜ਼ਾ ਨਾ ਖੋਲ੍ਹਣ ‘ਤੇ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੀ ਹੈ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਸਾਬਕਾ ਕੌਂਸਲਰ ਸੀਮਾ ਦੇ ਪਤੀ ਚੰਦਰਪਾਲ ਨੇ ਦੱਸਿਆ ਕਿ ਰਾਤ ਨੂੰ 1:38 ਵਜੇ ਨਗਨ ਹਾਲਤ ਵਿੱਚ ਲੜਕੀ ਨੇ ਘਰ ਦੀ ਘੰਟੀ ਵਜਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਫ਼ਰਾਰ ਹੋ ਗਈ। ਜਦੋਂ ਬਾਕੀ ਲੋਕਾਂ ਨੇ ਵੀ ਕਰੀਬ ਅੱਧੇ ਘੰਟੇ ਬਾਅਦ ਫਿਰ ਉਸ ਲੜਕੀ ਨੂੰ ਸਾਹਮਣੇ ਤੋਂ ਲੰਘਦੇ ਦੇਖਿਆ, ਜੋ ਸੀਸੀਟੀਵੀ ‘ਚ ਕੈਦ ਹੋ ਗਿਆ, ਪਰ ਕੋਈ ਵੀ ਲੜਕੀ ਨੂੰ ਪਛਾਣ ਨਹੀਂ ਸਕਿਆ। ਆਖਿਰ ਕੁੜੀ ਕੌਣ ਹੈ?