India

ਜੰਗ ਦੀਆਂ ਤਿਆਰੀਆਂ ਲਈ ਗ੍ਰਹਿ ਮੰਤਰਾਲੇ ਵਲੋਂ ਰਾਜਾਂ ਨੂੰ ਨਿਰਦੇਸ਼ ਜਾਰੀ

Home Ministry issues instructions to states for war preparations

ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ (5 ਅਪ੍ਰੈਲ, 2025) ਨੂੰ ਇੱਕ ਵੱਡਾ ਕਦਮ ਚੁੱਕਿਆ ਅਤੇ ਕਈ ਰਾਜਾਂ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਸੀ ਕਿ ਰਾਜ 7 ਮਈ, 2025 ਨੂੰ ਪ੍ਰਭਾਵਸ਼ਾਲੀ ਨਾਗਰਿਕ ਸੁਰੱਖਿਆ ਲਈ ਮੌਕ ਡ੍ਰਿਲ ਦਾ ਆਯੋਜਨ ਕਰਨਗੇ। ਇਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ 14 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਕੀਤੇ ਮੁਅੱਤਲ

ਮੌਕ ਡਰਿੱਲ ਦੌਰਾਨ ਇਨ੍ਹਾਂ ਨੁਕਤਿਆਂ ‘ਤੇ ਜ਼ੋਰ ਦਿੱਤਾ ਜਾਵੇਗਾ

ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਵਜਾਉਣਾ।

ਹਮਲਿਆਂ ਦੌਰਾਨ ਸਵੈ-ਰੱਖਿਆ ਲਈ ਨਾਗਰਿਕਾਂ, ਵਿਦਿਆਰਥੀਆਂ ਆਦਿ ਨੂੰ ਸਿਖਲਾਈ ਪ੍ਰਦਾਨ ਕਰਨਾ।

ਹਮਲੇ ਦੌਰਾਨ ਬਲੈਕ ਆਊਟ ਹੋਣਾ

 

ਬੀਬੀਆਂ ਦੀਆਂ ਚੁੰਨੀਆਂ ਪਾੜੀਆਂ ਨਾਲ ਕੀਤੀ ਖਿੱਚ ਧੂਹੀ ਹੋਂ ਗਈਆਂ ਬੇਹੋਸ਼?

ਇਸ ਤੋਂ ਪਹਿਲਾਂ ਅਜਿਹਾ ਅਭਿਆਸ 1971 ਵਿੱਚ ਕੀਤਾ ਗਿਆ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਅਜਿਹੇ ਸਮੇਂ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਬਹੁਤ ਮਹੱਤਵਪੂਰਨ ਹਨ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਕਿਸੇ ਵੀ ਸਮੇਂ ਉਸ ‘ਤੇ ਹਮਲਾ ਕਰ ਸਕਦਾ ਹੈ। ਇਸ ਡਰ ਕਾਰਨ ਪਾਕਿਸਤਾਨ ਕਦੇ ਸੰਯੁਕਤ ਰਾਸ਼ਟਰ ਅੱਗੇ ਅਤੇ ਕਦੇ ਅਮਰੀਕਾ ਅੱਗੇ ਬੇਨਤੀ ਕਰ ਰਿਹਾ ਹੈ।

Back to top button