CBI ਕੋਰਟ ਮੋਹਾਲੀ ਨੇ ਪੰਜਾਬ ਪੁਲਿਸ ਦੇ ਦੋ ਸਾਬਕਾ ਸਬ-ਇੰਸਪੈਕਟਰਾਂ ਨੂੰ ਚਾਰ ਜਣਿਆ ਦੇ ਝੂਠੇ ਮੁਕਾਬਲੇ ਦੇ ਕਤਲ ਲਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਗੈਰ-ਕਾਨੂੰਨੀ ਤੌਰ ‘ਤੇ ਸਸਕਾਰ ਕਰਨ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਨੇ ਪੰਜਾਬ ਪੁਲਿਸ ਦੇ ਦੋ ਸਾਬਕਾ ਅਧਿਕਾਰੀਆਂ ਐਸ.ਆਈ ਤਰਸੇਮ ਲਾਲ ਸੀ.ਆਈ.ਏ. ਮਜੀਠਾ ਅਤੇ ਇੰਸਪੈਕਟਰ ਕਿਸ਼ਨ ਸਿੰਘ, ਨੂੰ 1992 ‘ਚ ਚਾਰ ਜਾਣਿਆ ਦੇ
1. ਸਾਹਿਬ ਸਿੰਘ,
2. ਦਲਬੀਰ ਸਿੰਘ,
3. ਬਲਵਿੰਦਰ ਸਿੰਘ
ਦੇ ਨਾਲ ਇੱਕ ਚੌਥੇ ਅਣਪਛਾਤੇ ਵਿਅਕਤੀ ਨੂੰ ਝੂਠੇ ਮੁਕਾਬਲੇ ‘ਚ ਕਤਲ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ।
– ਅਦਾਲਤ ਨੇ S302 (ਕਤਲ) ਲਈ ਉਮਰ ਭਰ ਲਈ ਸਖ਼ਤ ਕੈਦ ਅਤੇ 2 ਲੱਖ ਦਾ ਜੁਰਮਾਨਾ ਲਗਾਇਆ ਹੈ।
– S201. ਸਬੂਤ ਦੇ ਗਾਇਬ ਹੋਣ ਦਾ ਕਾਰਨ / ਸਕ੍ਰੀਨ ਅਪਰਾਧੀ ਨੂੰ ਗਲਤ ਜਾਣਕਾਰੀ ਦੇਣਾ – 2 ਸਾਲ, 15,000 ਰੁਪਏ ਜੁਰਮਾਨਾ।
– S218 ਲੋਕ ਸੇਵਕ ਵਿਅਕਤੀ ਨੂੰ ਸਜ਼ਾ ਤੋਂ ਬਚਾਉਣ ਲਈ ਗਲਤ ਰਿਕਾਰਡ ਤਿਆਰ ਕਰਦਾ ਹੈ। 2 ਸਾਲ 20,000 ਰੁਪਏ ਜੁਰਮਾਨਾ।
ਉਸ ਦੇ ਨਾਲ ਹੀ ਕੁੱਲ ਜੁਰਮਾਨਾ ਜਿਸ ਵਿੱਚੋਂ ਹਰੇਕ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ 1 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।
ਇਨ੍ਹਾਂ ਚਾਰਾਂ ਦਾ 13.9.1992 ਦੀ ਰਾਤ ਨੂੰ ਪਿੰਡ ਧਾਰ-ਦੇਉ, ਪੀ.ਐਸ. ਮਹਿਤਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇੰਸਪੈਕਟਰ ਰਜਿੰਦਰ ਸਿੰਘ, ਐਸ.ਐਚ.ਓ., ਪੀ.ਐਸ. ਮਹਿਤਾ ਦੇ ਨਾਲ ਐਸ.ਆਈ ਕਿਸ਼ਨ ਸਿੰਘ, ਤਰਸੇਮ ਲਾਲ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵੀਹ ਦੇ ਕਰੀਬ ਸੀ।
ਚਾਰਾਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਦੁਰਗਿਆਣਾ ਵਿਖੇ ਨਜਾਇਜ਼ ਸਸਕਾਰ ਕਰ ਦਿੱਤਾ ਗਿਆ ਸੀ।