ਝੂਠੇ ਮੁਕਾਬਲੇ ਵਿੱਚ 3 ਨੌਜਵਾਨਾਂ ਨੂੰ ਮਾਰਨ ਦੇ ਦੋਸ਼ ਵਿੱਚ ਮੋਹਾਲੀ ਦੀ ਸੀਬੀਆਈ ਕੋਰਟ ਨੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਅਦਾਲਤ ਨੇ ਇਹ ਫੈਸਲਾ 31 ਸਾਲ ਬਾਅਦ ਫੈਸਲਾ ਸੁਣਾਇਆ ਹੈ। ਸੀਬੀਆਈ ਕੋਰਟ ਨੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 2-2 ਲੱਖ ਦਾ ਜ਼ੁਰਮਾਨਾ ਵੀ ਲਾਇਆ ਹੈ। ਸੀਬੀਆਈ ਅਦਾਲਤ ਨੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸਾਜ਼ਿਸ਼ ਰਚਣ, ਕਤਲ ਕਰਨ ‘ਚ ਦੋਸ਼ੀ ਠਹਿਰਾਇਆ ਹੈ।
ਸੀਬੀਆਈ ਅਦਾਲਤ ਵਲੋਂ ਇਸ ਮੁਕਾਬਲੇ ‘ਚ ਸ਼ਮੀਲ ਤਿੰਨ ਪੁਲਿਸ ਅਫ਼ਸਰਾਂ ਧਰਮ ਸਿੰਘ ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਕਤਲ, ਸਾਜਿਸ਼ ਅਤੇ ਜਾਲਸਾਜੀ ਲਏ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਤਿੰਨਾਂ ‘ਤੇ ਦੋਸ਼ ਸਨ ਕਿ ਅਸਲ ‘ਚ ਪਿੰਡ ਬੁੱਟਰ (ਅੰਮ੍ਰਿਤਸਰ) ਨਜਦੀਕ ਮਹਿਤਾ ਦੇ ਹਰਜੀਤ ਸਿੰਘ ਨੂੰ 29.4.1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ ਹਿਰਾਸਤ ਵਿਚ ਰੱਖ ਕੇ ਦੋ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲਖਾ ਵਾਸੀ ਚਕ ਕਮਾਲ ਖਾਂ ਨਾਲ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ।