ਰਾਜ ਮੰਤਰੀ ਸੰਦੀਪ ਸਿੰਘ ਨੇ ਪਿਹੋਵਾ ਵਿਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਪਰ ਇਸ ਦੌਰਾਨ ਇਕ ਔਰਤ ਨੇ ਬਹੁਤ ਹੰਗਾਮਾ ਕੀਤਾ।
ਔਰਤ ਨੇ ਕਿਹਾ ਜਨਾਬ, ਤੁਸੀਂ ਅਪਵਿੱਤਰ ਹੋ, ਜ਼ਿੰਦਾ ਨਹੀਂ ਰਹਿ ਸਕਦੇ। ਮਹਿਲਾ ਦੇ ਹੰਗਾਮੇ ‘ਤੇ ਅਧਿਕਾਰੀਆਂ ਅਤੇ ਪੁਲਿਸ ਦੇ ਸਾਹ ਸੂਤੇ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਉਥੋਂ ਕੱਢਿਆ ਗਿਆ। ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਪ੍ਰਦਰਸ਼ਨਕਾਰੀ ਔਰਤ ਦੀ ਪਛਾਣ ਹਿਸਾਰ ਦੇ ਪੇਟਵਾਰ ਪਿੰਡ ਦੀ ਰਹਿਣ ਵਾਲੀ ਸੋਨੀਆ ਦੁਹਾਨ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਚਾਚੇ ਤੋਂ ਵੀ ਪੁੱਛਗਿੱਛ ਕੀਤੀ।
ਸੋਨੀਆ ਦੁਹਾਨ ਨੂੰ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਹੈ ਪਰ ਸੋਨੀਆ ਨੇ ਕਿਹਾ ਕਿ ਜਦੋਂ ਤੱਕ ਮੰਤਰੀ ਨੂੰ ਗ੍ਰਿਫ਼ਤਾਰ ਕਰ ਕੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖੇਗੀ ਅਤੇ ਰਾਏ ਲੈ ਕੇ ਕਾਨੂੰਨੀ ਕਾਰਵਾਈ ਵੀ ਕਰੇਗੀ। ਉਸ ਨੇ ਪੱਤਰਕਾਰਾਂ ਸਾਹਮਣੇ ਦੋਸ਼ ਲਾਇਆ ਕਿ ਉਹ ਸੰਦੀਪ ਸਿੰਘ ਦਾ ਵਿਰੋਧ ਕਰਨ ਆਈ ਸੀ ਅਤੇ ਇਸ ਦੌਰਾਨ ਉਸ ਨਾਲ ਛੇੜਛਾੜ ਵੀ ਕੀਤੀ ਗਈ ਪਰ ਉਹ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਹਨ। ਸੋਨੀਆ ਜ਼ਿਲ੍ਹਾ ਹਿਸਾਰ ਦੇ ਖਟਕੜ ਟੋਲ ਪਲਾਜ਼ਾ ‘ਤੇ ਕਿਸਾਨ ਅੰਦੋਲਨ ‘ਚ ਸਰਗਰਮ ਸੀ।
ਸੋਨੀਆ ਜਨਵਾਦੀ ਸਭਾ ਨਾਲ ਜੁੜੀ ਹੋਈ ਹੈ। ਝੰਡਾ ਲਹਿਰਾਉਣ ਦੌਰਾਨ ਉਹ ਸਟੇਜ ਦੇ ਨੇੜੇ ਪਹੁੰਚ ਗਈ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਝੰਡਾ ਲਹਿਰਾਉਣ ਦੌਰਾਨ ਲੋਕ ਭਾਰਤ ਮਾਤਾ ਦੇ ਨਾਅਰੇ ਲਗਾ ਰਹੇ ਸਨ ਜਦਕਿ ਸੋਨੀਆ ਨਾਅਰੇਬਾਜ਼ੀ ਕਰ ਰਹੀ ਸੀ