IndiaPunjab

ਟਰਾਂਸਪੋਰਟ ਮੰਤਰਾਲੇ ਵੱਲੋਂ ਡਰਾਇਵਿੰਗ ਲਾਇਸੈਂਸ ਜਿਹੀਆਂ 58 ਆਰਟੀਓ ਸੇਵਾਵਾਂ ਆਨਲਾਈਨ

ਰਾਇਵਿੰਗ ਲਾਇਸੈਂਸ, ਵਾਹਨ ਰਜਿਸਟਰੇਸ਼ਨ ਤੇ ਮਾਲਕੀ ਤਬਦੀਲ ਕਰਨ ਜਿਹੀਆਂ 58 ਨਾਗਰਿਕ ਸੇਵਾਵਾਂ ਹੁਣ ਆਧਾਰ ਕਾਰਡ ਪ੍ਰਮਾਣਿਕਤਾ ਰਾਹੀਂ ਆਨਲਾਈਨ ਮਿਲ ਸਕਣਗੀਆਂ। ਹਾਲਾਂਕਿ ਕੁਝ ਸੇਵਾਵਾਂ ਵਿਚ ਆਧਾਰ ਦਿਖਾਉਣਾ ਵਰਤੋਂਕਾਰ ਦੀ ਮਰਜ਼ੀ ਉਤੇ ਨਿਰਭਰ ਹੋਵੇਗਾ। ਸੜਕੀ ਆਵਾਜਾਈ ਤੇ ਕੌਮੀ ਮਾਰਗਾਂ ਬਾਰੇ ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਸੇਵਾਵਾਂ ਆਨਲਾਈਨ ਮਿਲਣ ਨਾਲ ਲੋਕਾਂ ਦਾ ਕਾਫ਼ੀ ਸਮਾਂ ਬਚੇਗਾ।

ਇਸ ਤੋਂ ਇਲਾਵਾ ਖੇਤਰੀ ਟਰਾਂਸਪੋਰਟ ਦਫ਼ਤਰਾਂ ਵਿਚ ਭੀੜ ਵੀ ਘਟੇਗੀ ਤੇ ਉਨ੍ਹਾਂ ਦੀ ਕਾਰਪ੍ਰਣਾਲੀ ਵਿਚ ਸੁਧਾਰ ਆਵੇਗਾ। ਲਰਨਿੰਗ ਲਾਇਸੈਂਸ, ਡੁਪਲੀਕੇਟ ਲਾਇਸੈਂਸ ਤੇ ਲਾਇਸੈਂਸ ਨਵਿਆਉਣ ਲਈ ਆਧਾਰ ਅਪਲੋਡ ਕਰਨਾ ਵਰਤੋਂਕਾਰ ਦੀ ਮਰਜ਼ੀ ‘ਤੇ ਨਿਰਭਰ ਹੋਵੇਗਾ। ਕੌਮਾਂਤਰੀ ਡਰਾਇਵਿੰਗ ਪਰਮਿਟ, ਕੰਡਕਟਰ ਲਾਇਸੈਂਸ ਲਈ ਪਤਾ ਬਦਲਣ, ਵਾਹਨ ਦੀ ਮਾਲਕੀ ਤਬਦੀਲ ਕਰਾਉਣ ਜਿਹੀਆਂ ਆਨਲਾਈਨ ਸੇਵਾਵਾਂ ਲਈ ਵੀ ਆਧਾਰ ਪ੍ਰਮਾਣਿਕਤਾ ਵਿਅਕਤੀ ਦੀ ਮਰਜ਼ੀ ‘ਤੇ ਨਿਰਭਰ ਹੋਵੇਗੀ। ਮੰਤਰਾਲੇ ਵੱਲੋਂ 16 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਜਿਸ ਵਿਅਕਤੀ ਕੋਲ ਆਧਾਰ ਨਹੀਂ ਹੈ, ਉਹ ਸੇਵਾਵਾਂ ਦਾ ਲਾਭ ਸੀਐਮਵੀਆਰ 1989 ਤਹਿਤ ਬਦਲਵੇਂ ਦਸਤਾਵੇਜ਼ ਦਿਖਾ ਕੇ ਹਾਸਲ ਕਰ ਸਕਦਾ ਹੈ, ਪਰ ਇਸ ਲਈ ਉਸ ਨੂੰ ਖ਼ੁਦ ਦਫ਼ਤਰ ਪਹੁੰਚ ਕਰਨੀ ਪਵੇਗੀ। -ਪੀਟੀਆਈ

ਵਾਹਨਾਂ ਦੇ ਸਕਰੈਪ ਲਈ ਪੁਲੀਸ ਪੜਤਾਲ ਸਰਟੀਫਿਕੇਟ ਜ਼ਰੂਰੀ ਨਹੀਂ

ਨਵੀਂ ਦਿੱਲੀ: ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਅੱਜ ਕਿਹਾ ਕਿ ਆਰਵੀਐੱਸਐੱਫ (ਰਜਿਸਟਰਡ ਵ੍ਹੀਕਲ ਸਕਰੈਪਿੰਗ ਫੈਸਲਿਟੀ) ਲਈ ਸਾਈਬਰ ਸੁਰੱਖਿਆ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਮੰਤਰਾਲੇ ਨੇ ਟਵੀਟ ਕੀਤਾ ਕਿ ਵਾਹਨਾਂ ਨੂੰ ਸਕਰੈਪ ‘ਚ ਤਬਦੀਲ ਕਰਨ ਤੋਂ ਪਹਿਲਾਂ ਆਰਵੀਐੱਸਐੱਫ ਨੂੰ ਸਥਾਨਕ ਪੁਲੀਸ ਤੋਂ ਵਾਹਨ ਦੇ ਰਿਕਾਰਡ ਦੀ ਪੜਤਾਲ ਦਾ ਸਰਟੀਫਿਕੇਟ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਨੂੰ ਸਕਰੈਪ ‘ਚ ਤਬਦੀਲ ਕਰਨ ਦੀ ਪ੍ਰਕਿਰਿਆ ਵਧੇਰੇ ਸੁਖਾਲੀ ਕੀਤੀ ਜਾ ਰਹੀ ਹੈ। -ਪੀਟੀਆਈ

Leave a Reply

Your email address will not be published.

Back to top button