ਮੇੜਤਾ ਸਿਟੀ ਨੇੜੇ ਨੈਸ਼ਨਲ ਹਾਈਵੇਅ 58 ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇਕ ਵਕੀਲ ਦੀ ਮੌਤ ਹੋ ਗਈ।
ਘਟਨਾ ਦੌਰਾਨ ਐਡਵੋਕੇਟ ਆਪਣੀ ਨੈਨੋ ਕਾਰ ‘ਚ ਘਰ ਤੋਂ ਰੇਣ ਵੱਲ ਜਾ ਰਿਹਾ ਸੀ, ਤਾਂ ਪਿੱਛੇ ਤੋਂ ਇਕ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਵਕੀਲ ਦੀ ਸੜ ਕੇ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਗਿਆ ਕਿ ਇਹ ਹਾਦਸਾ ਨੈਸ਼ਨਲ ਹਾਈਵੇਅ 58 ‘ਤੇ ਲਾਂਚ ਕੀ ਢਾਣੀ ਨੇੜੇ ਵਾਪਰਿਆ, ਜਿਸ ਕਾਰਨ ਮੇੜਤਾ ਕੋਰਟ ਦੇ ਵਕੀਲ ਕੈਲਾਸ਼ ਦਾਧੀਚ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਦੇ ਨਾਲ-ਨਾਲ ਨਗਰ ਪਾਲਿਕਾ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਾਰ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।