Jalandhar
ਟਰੱਕ ਆਪ੍ਰੇਟਰਾਂ ਵਲੋਂ 14 ਫਰਵਰੀ ਤੋਂ ਲਾਡੋਵਾਲ ਟੋਲ-ਪਲਾਜਾ ਅਣਮਿੱਥੇ ਸਮੇਂ ਲਈ ਜਾਮ ਕਰਨ ਦਾ ਐਲਾਨ
Truck operators announced to jam Ladoval toll-plaza 14 on the highway
ਟਰੱਕ ਆਪ੍ਰੇਟਰ 14 ਫਰਵਰੀ ਤੋਂ ਹਿਟ ਐਂਡ ਰਨ ਕਾਨੂੰਨ ਖ਼ਿਲਾਫ਼ ਜਲੰਧਰ-ਲੁਧਿਆਣਾ ਮਾਰਗ ’ਤੇ ਸਥਿਤ ਲਾਡੋਵਾਲ (ਲੁਧਿਆਣਾ) ’ਚ ਹਾਈਵੇ ਜਾਮ ਕਰਨਗੇ। ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਟਰੱਕ ਆਪ੍ਰੇਟਰਾਂ ਦੀ ਕੋਰ ਕਮੇਟੀ ਨੇ ਫ਼ੈਸਲਾ ਲਿਆ ਸੀ ਕਿ ਜੇਕਰ 14 ਫਰਵਰੀ ਤੱਕ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਅਣਮਿੱਥੇ ਸਮੇਂ ਲਈ ਲਾਡੋਵਾਲ ਪੁਲ਼ ਨੂੰ ਦੋਵਾਂ ਪਾਸਿਓਂ ਬੰਦ ਕਰ ਦਿੱਤਾ ਜਾਵੇਗਾ।