IndiaBusinessPunjab

ਸੜਕ ਆਵਾਜਾਈ ਮੰਤਰੀ ਨੇ ਟਰੱਕ ਡਰਾਇਵਰਾਂ ਨੂੰ ਦਿੱਤਾ ਵੱਡਾ ਤੋਹਫ਼ਾ

ਭਾਰਤ ਵਿਚ ਟਰੱਕਾਂ ਦੀ ਅਹਿਮੀਅਤ ਨੂੰ ਘੱਟ ਨਹੀਂ ਮਾਪਿਆ ਜਾ ਸਕਦਾ। ਇਹ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਹੀ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ। ਟਰੱਕਾਂ ਦਾ ਇਸਤੇਮਾਲ ਵੱਖ-ਵੱਖ ਚੀਜ਼ਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਣ ਲਈ ਬਹੁਤ ਵੱਡੀ ਮਾਤਰਾ ਵਿਚ ਕੀਤਾ ਜਾਂਦਾ ਹੈ।ਇਨ੍ਹਾਂ ਵਿਚ ਖਾਧ ਪਦਾਰਥ, ਨਿਰਮਾਣ ਸਮੱਗਰੀ, ਉਦਯੋਗਿਕ ਉਤਪਾਦ ਆਦਿ ਬਹੁਤ ਕੁਝ ਟਰਾਂਸਪੋਰਟ ਕੀਤਾ ਜਾਂਦਾ ਹੈ।

ਇਹ ਦੇਸ਼ ਦੀ ਸਪਲਾਈ ਚੇਨ ਲਈ ਬਹੁਤ ਜ਼ਰੂਰੀ ਹਨ। ਜਿੰਨੇ ਜ਼ਰੂਰੀ ਇਹ ਹਨ, ਓਨੇ ਹੀ ਜ਼ਰੂਰੀ ਟਰੱਕ ਡਰਾਈਵਰ ਹਨ। ਜੇਕਰ ਡਰਾਈਵਰ ਅਨਕੰਫਰਟੇਬਲ ਹੁੰਦੇ ਹੋਏ ਟਰੱਕ ਚਲਾਉਣਗੇ ਤਾਂ ਇਸ ਨਾਲ ਹਾਦਸਾ ਹੋਣ ਦਾ ਖਤਰਾ ਵੀ ਰਹਿੰਦਾ ਹੈ। ਅਜਿਹੇ ਵਿਚ ਸਰਕਾਰ ਟਰੱਕ ਡਰਾਈਵਰਾਂ ਦੇ ਆਰਾਮ ਨੂੰ ਧਿਆਨ ਵਿਚ ਰੱਖਦੇ ਹੋਏ ਨਵਾਂ ਨਿਯਮ ਲਿਆਈ ਹੈ। ਸਰਕਾਰ ਨੇ ਅਕਤੂਬਰ 2025 ਤੋਂ ਬਣਨ ਵਾਲੇ ਟਰੱਕਾਂ ਲਈ ਏਸੀ ਦੇਣਾ ਜ਼ਰੂਰੀ ਕਰ ਦਿੱਤਾ ਹੈ।

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਟਰੱਕ ਚਾਲਕਾਂ ਲਈ ਸਫਰ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ। ਇਸ ਮੁਤਾਬਕ ਅਕਤੂਬਰ 2025 ਤੋਂ ਬਣਨ ਵਾਲੇ ਸਾਰੇ ਟਰੱਕਾਂ ਦੇ ਕੈਬਿਨ ਵਿਚ ਏਅਰਕੰਡੀਸ਼ਨਰ ਦੇਣਾ ਜ਼ਰੂਰੀ ਹੋਵੇਗਾ। ਇਸ ਸਬੰਧੀ ਮੰਤਰਾਲੇ ਨੇ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੁਲਾਈ ਵਿਚ ਹੀ ਟਰੱਕ ਚਾਲਕਾਂ ਲਈ ਕੈਬਿਨ ਵਿਚ ਏਅਰਕੰਡੀਸ਼ਨਰ ਲਗਾਉਣ ਨੂੰ ਜ਼ਰੂਰੀ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗਡਕਰੀ ਨੇ ਹੁਣੇ ਜਿਹੇ ਕਿਹਾ ਸੀ ਕਿ ਮਾਲ ਢੁਆਈ ਵਿਚ ਟਰੱਕ ਚਾਲਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਲਿਹਾਜ਼ਾ ਉਨ੍ਹਾਂ ਦੇ ਕੰਮਕਾਜ ਦੇ ਹਾਲਾਤ ਤੇ ਮਨੋਦਸ਼ਾ ਨੂੰ ਠੀਕ ਰੱਖਣ ਲੀ ਧਿਆਨ ਦੇਣਾ ਜ਼ਰੂਰੀ ਹੈ।

Back to top button