ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਜਿੱਤ ਨਾਲ ਸ਼ੁਰੂਆਤ ਕੀਤੀ। ਪਹਿਲਾ ਮੈਚ 18 ਜਨਵਰੀ ਨੂੰ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੇ ਰੋਮਾਂਚਕ ਢੰਗ ਨਾਲ 12 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਸ਼ੁਭਮਨ ਗਿੱਲ ਨੇ 208 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ।
ਪਰ ਇਸ ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਗਲਤੀ ਕੀਤੀ। ਇਹ ਸਲੋਅ ਓਵਰ ਰੇਟ ਦੀ ਗਲਤੀ ਸੀ। ਯਾਨੀ ਭਾਰਤੀ ਟੀਮ ਨੇ ਤੈਅ ਸਮੇਂ ਵਿੱਚ ਤਿੰਨ ਓਵਰ ਘੱਟ ਕਰ ਦਿੱਤੇ ਸਨ। ਇਹੀ ਕਾਰਨ ਹੈ ਕਿ ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਟੀਮ ਇੰਡੀਆ ਨੂੰ ਉਸ ਮੈਚ ਲਈ ਜੁਰਮਾਨਾ ਲਾਇਆ ਹੈ।