
ਮੰਡ ਖੇਤਰ ਜਿੱਥੇ ਉੱਥੇ ਇਕ ਏਜੰਟ ਲੋਕਾਂ ਦੇ ਕਰੋੜਾਂ ਰੁਪਏ ਠੱਗ ਕੇ ਹਮਲੇ ਕਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਪੀੜਤ ਲੋਕਾਂ ਦਾ ਦੋਸ਼ ਹੈ ਕਿ ਮੌਜੂਦਾ ਸਰਕਾਰ ਦੀ ਸ਼ਹਿ ‘ਤੇ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਤਹਿਤ ਪਿਛਲੇ ਤਿੰਨ ਦਿਨਾਂ ਤੋਂ ਪੀੜਤ ਲੋਕ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਸ ਟ੍ਰੈਵਲ ਏਜੰਟ ਡਾ. ਗੁਰਪ੍ਰਰੀਤ ਸਿੰਘ ਤੇ ਡਾ. ਕੁਲਦੀਪ ਸਿੰਘ ਦੋਵੇਂ ਸਕੇ ਭਰਾ, ਦੇ ਪਿੰਡ ਫਤਿਹਪੁਰ ਭਗਵਾਂ ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ।
ਐੱਸਐੱਚਓ ਲੋਹੀਆਂ ਯਾਦਵਿੰਦਰ ਸਿੰਘ ਨੇ ਦੱਸਿਆ ਕੇ ਇਨ੍ਹਾਂ ਏਜੰਟਾਂ ਖ਼ਿਲਾਫ ਵੱਖ-ਵੱਖ ਥਾਵਾਂ ‘ਤੇ 13 ਮਾਮਲੇ ਦਰਜ ਹਨ, ਸ਼ਿਕਾਇਤਕਰਤਾ ਅਨੁਸਾਰ ਉਕਤ ਮੁਲਜ਼ਮਾਂ ਨੇ 12 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਹੈ। ਧਰਨਾਕਾਰੀਆਂ ਦੇ ਦੱਸਣ ਮੁਤਾਬਕ ਹਾਲੇ ਸਿਰਫ 40 ਪਰਿਵਾਰ ਹੀ ਪੁੱਜੇ ਹਨ ਤੇ ਹੋਰ ਬਹੁਤ ਲੋਕਾਂ ਦੇ ਪੈਸੇ ਮਾਰੇ ਹਨ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਸਰਦੂਲ ਸਿੰਘ, ਪਲਵਿੰਦਰ ਸਿੰਘ ਕੁਲਵੰਤ ਸਿੰਘ ਸੰਧਵਾ ਨੇ ਕਿਹਾ ਕਿ ਇਹ ਧਰਨਾ ਓਨੀ ਦੇਰ ਜਾਰੀ ਰਹੇਗਾ ਜਿੰਨੀ ਦੇਰ ਇਨ੍ਹਾਂ ਪੀੜਤਾਂ ਦੇ ਪੈਸੇ ਨਹੀਂ ਮਿਲਦੇ।