EducationJalandhar

ਇੰਨੋਸੈਂਟ ਹਾਰਟਸ ‘ਚ Euphoria-2022 ਸ਼ਾਨੋ-ਸ਼ੌਕਤ ਨਾਲ ਸਮਾਪਤ : ਜੋਸ਼ ਨਾਲ ਕੁਝ ਕਰਨ ਲਈ ਦਿੱਤਾ Fit-India ਦਾ ਸੰਦੇਸ਼

ਜਲੰਧਰ / ਐਸ ਐਸ ਚਾਹਲ

ਇੰਨੋਸੈਂਟ ਹਾਰਟਸ ਸਕੂਲ ਵੱਲੋਂ ‘ਮਿਰਾਕੀ’ (ਪ੍ਰੇਮ, ਰਚਨਾਤਮਕਤਾ ਅਤੇ ਜਨੂੰਨ ਨਾਲ ਕੰਮ ਕੀਤਾ ਗਿਆ) ਥੀਮ ਤਹਿਤ ‘ਫਿੱਟ ਇੰਡੀਆ’ ਦਾ ਸੰਦੇਸ਼ ਦਿੰਦੇ ਹੋਏ ਯੂਫੋਰੀਆ-2022 ਬੜੀ ਧੂਮਧਾਮ ਨਾਲ ਮਨਾਇਆ ਗਿਆ।ਪੜ੍ਹਾਈ ਅਤੇ ਅਨੁਸ਼ਾਸਨ ਪ੍ਰਤੀ ਵਚਨਬੱਧ ਵਿਦਿਆਰਥੀਆਂ ਨੇ ਕਾਰਨੀਵਲ ਯੂਫੋਰੀਆ-2022 ਦੌਰਾਨ ਵੱਖ-ਵੱਖ ਗਤੀਵਿਧੀਆਂ ਦਾ ਭਰਪੂਰ ਆਨੰਦ ਲਿਆ। ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ)ਦੇ ਸਮੂਹ ਵਿਦਿਆਰਥੀਆਂ ਨੇ ਕਾਰਨੀਵਲ ਵਿੱਚ ਉਤਸ਼ਾਹ ਨਾਲ ਭਾਗ ਲਿਆ।

ਮੁੱਖ ਮਹਿਮਾਨ ਦੇ ਰੂਪ ਵਿਚ ਸ੍ਰੀ ਦੀਪਕ ਬਾਲੀ ( ਆਪ ਪਾਰਟੀ ਮੀਡੀਆ ਇਨਚਾਰਜ ਪੰਜਾਬ ਅਤੇ ਹਿਮਾਚਲ)ਐਮ.ਡੀ ਔਫ ਪਲਾਜ਼ਮਾ ਰਿਕਾਰਡਜ,ਜਨਰਲ ਸੈਕਟਰੀ ਔਫ ਹਰੀਵੱਲਭ ਸੰਗੀਤ ਸੰਮੇਲਨ,ਉਤਸਾਹੀ ਪੰਜਾਬੀ-ਪ੍ਰੇਮੀ, ਪੰਜਾਬ ਜਾਗ੍ਰਿਤੀ ਮੰਚ ਸਹਿਤ ਕਈ ਸੰਗਠਨਾਂ ਨਾਲ ਜੁੜੇ ,ਹਿੰਦ-ਪਾਕ ਦੋਸਤੀ ਮੰਚ ਨਾਲ ਜੁੜੇ) ਵਿਸ਼ੇਸ਼ ਰੂਪ ਨਾਲ ਪਹੁੰਚੇ। ਗੈਸਟ ਆਫ ਆਨਰ ਦੀ  ਭੂਮਿਕਾ ਇੰਨੋਸੈਂਟ ਹਾਰਟਸ ਦੀ ਐਲੂਮੀਨਾ ਦੀ ਬਾਲੀਵੁੱਡ ਸਿੰਗਿੰਗ ਸੰਨਸੈਸ਼ਨ ਦੀ ਗਾਇਕਾ ਕੁਮਾਰੀ ਜੋਤਿਕਾ ਤਾਂਗੜੀ ਨੇ ਨਿਭਾਈ। ਮੁੱਖ ਮਹਿਮਾਨ ਦਾ ਸਵਾਗਤ ਬੌਰੀ ਮੈਡੀਕਲ ਸੇਵਾਵਾਂ ਦੇ ਚੇਅਰਮੈਨ ਡਾ: ਅਨੂਪ ਬੌਰੀ, ਮੈਡੀਕਲ ਸਰਵਿਸਿਜ਼ ਦੇ ਚੇਅਰਮੈਨ ਡਾ: ਚੰਦਰ ਬੌਰੀ ਅਤੇ ਪ੍ਰਬੰਧਕੀ ਅਧਿਕਾਰੀਆਂ ਵੱਲੋਂ  ਕੀਤਾ ਗਿਆ। ਇਸ ਮੌਕੇ ਉੱਤੇ ਖਾਸ ਰੂਪ ਵਿੱਚ ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਪ੍ਰੈਜ਼ੀਡੈਂਟ ਡਾ. ਰਮੇਸ਼ ਸੂਦ , ਫਾਇਨੈਂਸ਼ੀਅਲ ਅਡਵਾਈਜ਼ਰ ਸ੍ਰੀ ਕੇ.ਐੱਲ.ਸਰੀਨ, ਟਰੱਸਟੀ ਸ੍ਰੀ ਸੰਦੀਪ ਜੈਨ, ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਡਾਕਟਰ ਰੋਹਨ ਬੌਰੀ  ਮੌਜੂਦ ਸਨ।

ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਲੋਹਾਰਾਂ ਵਿੱਚ ਤਿਆਰ ਕੀਤੇ  ਸ਼ੂਟਿੰਗ ਰੇਂਜ ਅਤੇ ਬਾਸਕਟਬਾਲ ਗਰਾਊਂਡ ਦਾ ਉਦਘਾਟਨ ਕੀਤਾ ਅਤੇ ਇੰਨੋਸੈਂਟ ਹਾਰਟਸ ਦੀ ਐਲੂਮੀਨਾ ਦੀ ਬਾਲੀਵੁੱਡ ਸਿੰਗਿੰਗ ਸੰਨਸੈਸ਼ਨ ਦੀ ਗਾਇਕਾ ਕੁਮਾਰੀ ਜੋਤਿਕਾ ਤਾਂਗੜੀ ਨੇ ਮਿਊਜ਼ਿਕ ਰਿਕਾਰਡਿੰਗ ਸਟੂਡੀਓ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ਹਿਰ ਦੇ ਕਈ ਨਾਮਵਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗਣੇਸ਼  ਉਸਤਤੀ ਨਾਲ ਹੋਈ। ਵਿਦਿਆਰਥੀਆਂ ਵੱਲੋਂ ‘ਜਜ਼ਬਾ’ ਥੀਮ ਹੇਠ ਡਾਂਸ ਰਾਹੀਂ ਹਰੇਕ ਖੇਡ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕੀਤਾ ਗਿਆ। ਬਾਲੀਵੁੱਡ ਗਾਇਕਾ ਜੋਤਿਕਾ ਤਾਂਗੜੀ  ਦੁਆਰਾ ਪ੍ਰਸਤੁਤ ਲਾਇਵ ਗੀਤ-ਪ੍ਰਫੋਰਮੈਂਸ ਨੇ ਸਮਾਂ ਬੰਨ੍ਹ ਦਿੱਤਾ। ਡਾ:ਅਨੂਪ ਬੌਰੀ ਅਤੇ ਡਾ: ਚੰਦਰ ਬੌਰੀ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

ਇਸ ਮੌਕੇ ਲੋਹਾਰਾਂ ਕੈਂਪਸ ਵਿਖੇ ਬੂਟੇ ਵੀ ਲਗਾਏ ਗਏ। ਸਾਰਿਆਂ ਨੇ ਫੂਡ ਜ਼ੋਨ ਦਾ ਵੀ ਆਨੰਦ ਮਾਣਿਆ। ਸਾਇੰਸ ਕਲੱਬ ਦੇ ਵਿਦਿਆਰਥੀਆਂ ਨੇ ਸਾਇੰਸ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਵਿਦਿਆਰਥੀਆਂ ਨੇ ਆਏ ਮਹਿਮਾਨਾਂ ਨੂੰ ਆਪਣੇ ਵੱਲੋਂ ਬਣਾਏ ਮਾਡਲਾਂ ਬਾਰੇ ਵਿਸਥਾਰ ਨਾਲ ਦੱਸਿਆ।ਬੱਚਿਆਂ ਵਿੱਚ ਸਵੱਛ ਭਾਰਤ, ਸਵੱਛ ਭਾਰਤ ਅਭਿਆਨ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਲਈ ਪ੍ਰੇਰਿਤ ਕਰਨ ਵਾਲੇ ਪ੍ਰੋਜੈਕਟ, ਫੈਂਸੀ ਡਰੈੱਸ, ਗਾਇਕੀ, ਸੋਲੋ ਡਾਂਸ, ਰੰਗੋਲੀ ਮੁਕਾਬਲੇ ਆਦਿ ਖਿੱਚ ਦਾ ਕੇਂਦਰ ਰਹੇ। ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਦੇਖ-ਰੇਖ ਹੇਠ ‘ਦਿਸ਼ਾ-ਇੱਕ ਅਭਿਆਨ’ ਤਹਿਤ ਵਿਸ਼ੇਸ਼ ਸੰਦੇਸ਼ ਦਿੰਦੇ ਨੁੱਕੜ ਨਾਟਕ ‘ਬੇਟੀ ਬਚਾਓ, ਬੇਟੀ ਪੜ੍ਹਾਓ’, ‘ਨਸ਼ੇ ਨੂੰ ਨਾ ਕਹੋ’, ‘ਪਲਾਸਟਿਕ ਨੂੰ ਨਾ ਕਹੋ’ ਪੇਸ਼ ਕੀਤਾ ।ਕਿਡਜ਼ ਜ਼ੋਨ ਵਿੱਚ ਛੋਟੇ ਬੱਚਿਆਂ ਨੇ ਵੀ ਸਵਾਰੀਆਂ ਦਾ ਆਨੰਦ ਲਿਆ। ਵਿਦਿਆਰਥੀਆਂ ਨੇ ਗੇਮ ਜ਼ੋਨ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਦਾ ਵੀ ਆਨੰਦ ਲਿਆ।
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜੱਜਾਂ ਦੀ ਭੂਮਿਕਾ ਨਿਭਾਉਣ ਵਾਲੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਯੂਫੋਰੀਆ–2022ਦਾ ਆਯੋਜਨ ਪੰਜਾਂ ਸਕੂਲਾਂ ਦੀ ਸਟੂਡੈਂਟ ਕਾਊਂਸਿਲ ਦੇ  ਵਿਦਿਆਰਥੀਆਂ ਨੇ ਮਿਲ ਕੇ ਕੀਤਾ।

Leave a Reply

Your email address will not be published.

Back to top button