India

ਡਰਾਈਵਰਾਂ ਦੀ ਹੜਤਾਲ ਅਗੇ ਕੇਂਦਰ ਸਰਕਾਰ ਨੇ ਗੋਡੇ ਟੇਕੇ, ‘ਹਿਟ ਐਂਡ ਰਨ ਕਾਨੂੰਨ ਨਹੀਂ ਹੋਵੇਗਾ ਲਾਗੂ-ਕੇਂਦਰੀ ਗ੍ਰਹਿ ਸਕੱਤਰ

Strike over: Central government kneels ahead of drivers' strike, 'Hit and run law will not be implemented' - Central Home Secretary

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਸਰਕਾਰ ਤੇ ਟਰਾਂਸਪੋਰਟ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਟਰਾਂਸਪੋਰਟ ਮੁਲਾਜ਼ਮ ਤੁਰੰਤ ਆਪਣਾ ਕੰਮ ਫਿਰ ਤੋਂ ਸ਼ੁਰੂ ਕਰਨਗੇ। ਉਨ੍ਹਾਂ ਨੇ ਟਰੱਕ ਡਰਾਈਵਰਾਂ ਤੋਂ ਕੰਮ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ।

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਅੰਮ੍ਰਿਤ ਮਦਨ ਨੇ ਦੱਸਿਆ ਕਿ ਡਰਾਈਵਰ ਭਰਾ ਸਾਡੇ ਫੌਜੀ ਹਨ। ਅਸੀਂ ਨਹੀਂ ਚਾਹੁੰਦੇ ਹਾਂ ਕਿ ਤੁਹਾਨੂੰ ਕੋਈ ਤਕਲੀਫ ਹੋਵੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਅਗਲੀ ਬੈਠਕ ਨਹੀਂ ਹੋਵੇਗੀ, 10 ਸਾਲ ਦੀ ਜੇਲ੍ਹ ਤੇ ਜੁਰਮਾਨੇ ਦਾ ਕਾਨੂੰਨ ਫਿਲਹਾਲ ਲਾਗੂ ਨਹੀਂ ਹੋਵੇਗਾ।

Letter

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।ਇਸ ਬੈਠਕ ਦੇ ਬਾਅਦ ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਅਜੇ ਲਾਗੂ ਨਹੀਂ ਹੋਇਆ ਹੈ। ਭਾਰਤੀ ਦੰਡਾਵਲੀ ਦੀ ਧਾਰਾ 106/2 ਨੂੰ ਲਾਗੂ ਕਰਨ ਤੋਂ ਪਹਿਲਾਂ ਅਸੀਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਲੋਕਾਂ ਨਾਲ ਗੱਲ ਕਰਨਗੇ, ਉਸ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ। ਅਸੀਂ ਡਰਾਈਵਰਾਂ ਨੂੰ ਪੂਰਾ ਭਰੋਸਾ ਦਿਵਾਉਂਦਾ ਹੈ ਕਿ ਇਹ ਕਾਨੂੰਨ ਲਗੂ ਨਹੀਂ ਹੋਣ ਦੇਣਗੇ।

Back to top button