Punjab

ਡਰੱਗਜ਼ ਰੈਕੇਟ ਮਾਮਲੇ ‘ਚ ਰੇਡ ਕਰਨ ਗਈ ਪੁਲਿਸ ‘ਤੇ ਤਸਕਰਾਂ ਵਲੋਂ ਫਾਇਰਿੰਗ , ਕਾਂਸਟੇਬਲ ਜ਼ਖਮੀ

ਪੁਲਿਸ ਅਕੈਡਮੀ ਫਿਲੌਰ ’ਚ ਡਰੱਗਜ਼ ਰੈਕੇਟ ਮਾਮਲੇ ‘ਚ ਲੋੜੀਂਦੇ ਤਸਕਰ ‘ਤੇ ਛਾਪਾ ਮਾਰਨ ਗਈ ਫਿਲੌਰ ਪੁਲਿਸ ‘ਤੇ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਹੌਲਦਾਰ ਜ਼ਖਮੀ ਹੋ ਗਿਆ ਹੈ। ਮੋਗਾ ਦੇ ਕੋਲ ਇਕ ਪਿੰਡ ’ਚ ਹੋਏ ਇਸ ਮੁਕਾਬਲੇ ਤੋਂ ਬਾਅਦ ਤਸਕਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ।

ਫਿਲੌਰ ਅਤੇ ਜਲੰਧਰ ਤੋਂ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ‘ਚ ਲੋੜੀਂਦੇ ਨਸ਼ਾ ਤਸਕਰ ਗਗਨਦੀਪ ਸਿੰਘ ਵਾਸੀ ਦੁੱਨੇਕੇ ਨੂੰ ਕਾਬੂ ਕਰਨ ਪਹੁੰਚੀ ਪੁਲਿਸ ‘ਤੇ ਤਸਕਰਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਥਾਣਾ ਫਿਲੌਰ ‘ਚ ਤਾਇਨਾਤ ਹੌਲਦਾਰ ਮਨਦੀਪ ਸਿੰਘ ਜ਼ਖਮੀ ਹੋ ਗਿਆ ਪਰ ਮਨਦੀਪ ਸਿੰਘ ਨੇ ਤਸਕਰ ਨੂੰ ਫੜ ਕੇ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ ਪਰ ਗੋਲੀ ਚਲਾਉਣ ਵਾਲਾ ਦੋਸ਼ੀ ਲਵਪ੍ਰੀਤ ਸਿੰਘ ਫਰਾਰ ਹੋ ਗਿਆ।
ਥਾਣਾ ਫਿਲੌਰ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲੀਸ ਟੀਮ ਗਗਨਦੀਪ ਨੂੰ ਫੜਨ ਲਈ ਪਿੰਡ ਦੁੱਨੇਕੇ ਪੁੱਜੀ ਸੀ। ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਦੇ ਅਣਪਛਾਤੇ ਸਾਥੀ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਹੌਲਦਾਰ ਮਨਦੀਪ ਸਿੰਘ ਜ਼ਖਮੀ ਹੋ ਗਿਆ ਹੈ। ਇਸ ਦੇ ਬਾਵਜੂਦ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਭਗੌੜੇ ਦੋਸ਼ੀ ਗਗਨਦੀਪ ਨੂੰ ਕਾਬੂ ਕਰ ਲਿਆ।
ਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਸੀ , ਜਿੱਥੋਂ ਉਸ ਨੂੰ ਜਲੰਧਰ ਦੇ ਗਲੋਬਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਥਾਣਾ ਫਿਲੌਰ ਦੇ ਐਸਐਚਓ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਪੁਲਿਸ ਅਕੈਡਮੀ ਫਿਲੌਰ ’ਚ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਹੋਇਆ ਸੀ

Leave a Reply

Your email address will not be published.

Back to top button