ਕਾਨਪੁਰ ਜ਼ਿਲ੍ਹੇ ਦੇ ਬੱਰਾ ਇਲਾਕੇ ਵਿਚ ਡਾਕਟਰ ਦੀ ਬੇਟੀ ਨਾਲ ਉਸਦੇ ਹੀ ਦੋਸਤਾਂ ਨੇ ਗੈਂਗਰੇਪ ਕੀਤਾ। ਇੰਸਟਾਗ੍ਰਾਮ ਦੇ ਦੋਸਤ ਨੇ ਲੜਕੀ ਨੂੰ ਹੁੱਕਾ ਬਾਰ ਵਿਚ ਬੁਲਾਇਆ। ਇਸ ਦੌਰਾਨ ਕੋਲਡ ਡ੍ਰਿੰਕ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ। ਇਸਦੇ ਬਾਅਦ ਦੋਸ਼ੀ ਆਪਣੇ ਹੋਰ ਦੋਸਤਾਂ ਨਾਲ ਲੜਕੀ ਨੂੰ ਸੁੰਨਸਾਨ ਜਗ੍ਹਾ ਉਤੇ ਲੈ ਗਿਆ। ਉਥੇ ਉਸਦੇ ਨਾਲ ਗੈਂਗਰੇਪ ਕੀਤਾ। ਵਿਰੋਧ ਕਰਨ ਉਤੇ ਲੜਕੀ ਦੇ ਸਰੀਰ ਨੂੰ ਕਈ ਥਾਵਾਂ ਤੋਂ ਨੋਚਿਆ ਗਿਆ।
ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ। ਉਸਨੇ ਰਿਸ਼ਤੇਦਾਰਾਂ ਨੂੰ ਆਪ ਬੀਤੀ ਦੱਸੀ। ਡਾਕਟਰ ਪਿਤਾ ਦੀ ਸ਼ਿਕਾਇਤ ਉਤੇ ਬੱਰਾ ਪੁਲਿਸ ਨੇ 3 ਨਾਮਜ਼ਦ ਤੇ 5 ਅਣਪਛਾਤਿਆਂ ਖਿਲਾਫ ਰੇਪ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।