ਡਿਊਟੀ ਵਿਚ ਕੁਤਾਹੀ ਦੇ ਦੋਸ਼ ਵਿਚ SDM ਨੰਗਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। SDM ਉਦੇਦੀਪ ਸਿੰਘ ਸਿੱਧੂ ਨੂੰ ਹੜ੍ਹਾਂ ਕਾਰਨ ਬਣੀ ਔਖੀ ਸਥਿਤੀ ਵਿਚ ਆਪਣੀ ਡਿਊਟੀ ਦੌਰਾਨ ਗੈਰਜ਼ਿੰਮੇਵਾਰਾਨਾਂ ਰਵੱਈਏ ਕਾਰਨ ਮੁਅੱਤਲ ਕੀਤਾ ਗਿਆ ਹੈ।
ਮੁਅੱਤਲੀ ਸਬੰਧੀ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਹੜ੍ਹਾਂ ਕਾਰਨ ਬਣੀ ਸਥਿਤੀ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਸੀਨੀਅਰ ਅਧਿਕਾਰੀਆਂ ਦੇ ਦੌਰੇ ਮੌਕੇ ਅਚਾਨਕ ਗੈਰਹਾਜ਼ਰ ਹੋਣ ਅਤੇ ਉਚ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਾਇਮ ਨਾ ਕਰਨ ਕਾਰਨ ਆਪਣੇ ਗੈਰਜ਼ਿੰਮੇਵਾਰ ਰਵੱਈਏ ਨੂੰ ਵੇਖਦੇ ਹੋਏ ਤੁਰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ।