Jalandhar

ਡਿਊਟੀ ‘ਤੇ ਜਾਂਦਿਆਂ ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ ‘ਚ ਮੌਤ

Woman constable dies in road accident while on duty

Woman constable dies in road accident while on duty

ਢਿਲਵਾਂ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੀ ਸਵੇਰੇ 11 ਵਜੇ ਆਪਣੀ ਐਕਟਿਵਾ ‘ਤੇ ਹਾਈਵੇਅ ‘ਤੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੌਤ ਹੋ ਗਈ।

ਢਿਲਵਾਂ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੀ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਇੱਕ ਅਣਪਛਾਤੇ ਵਾਹਨ ਨਾਲ ਹੋਈ ਭਿਆਨਕ ਟੱਕਰ ਕਾਰਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਜ਼ਖਮੀ ਮਹਿਲਾ ਕਾਂਸਟੇਬਲ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਮਹਿਲਾ ਕਾਂਸਟੇਬਲ ਦੀ ਪਛਾਣ ਕੁਲਵਿੰਦਰ ਕੌਰ (44) ਵਜੋਂ ਹੋਈ ਹੈ, ਜੋ ਹਮੀਰਾ ਪਿੰਡ ਦੇ ਜਗਤਜੀਤ ਨਗਰ ਦੀ ਰਹਿਣ ਵਾਲੀ ਸੀ। ਉਹ ਮੂਲ ਤੌਰ ‘ਤੇ ਪਟਿਆਲਾ ਦੀ ਰਹਿਣ ਵਾਲੀ ਸੀ ਅਤੇ ਵਿਆਹ ਤੋਂ ਬਾਅਦ ਹੀ ਹਮੀਰਾ ਦੇ ਜਗਜੀਤ ਨਗਰ ਵਿੱਚ ਆਪਣੇ ਸਹੁਰੇ ਘਰ ਵਿਚ ਰਹਿ ਰਹੀ ਸੀ।

ਰਿਪੋਰਟਾਂ ਮੁਤਾਬਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਆਪਣੀ ਐਕਟਿਵਾ ‘ਤੇ ਹਮੀਰਾ ਤੋਂ ਢਿਲਵਾਂ ਪੁਲਿਸ ਸਟੇਸ਼ਨ ਜਾ ਰਹੀ ਸੀ ਤਾਂ ਢਿਲਵਾਂ ਨੇੜੇ ਇੱਕ ਪੈਲੇਸ ਦੇ ਸਾਹਮਣੇ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਉਹ ਸੜਕ ‘ਤੇ ਡਿੱਗ ਪਈ ਅਤੇ ਗੰਭੀਰ ਜ਼ਖਮੀ ਹੋ ਗਈ।

Back to top button