
ਇੱਕ ਪਿੰਡ ਵਿੱਚ ਅਧਿਆਪਕ ਵੱਲੋਂ ਡਿਊਟੀ ਮੌਕੇ ਸ਼ਰਾਬ ਪੀਣ ਖ਼ਿਲਾਫ਼ ਪਿੰਡ ਵਾਸੀਆਂ ਨੇ ਰੋਸ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਜਿੰਦਾ ਲਾ ਦਿੱਤਾ। ਡੋਡਾ ਦੇ ਚਾਂਟੀ ਪਿੰਡ ਵਿੱਚ ਸ਼ਨਿੱਚਰਵਾਰ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਧਿਕਾਰੀਆਂ ਨੇ ਮੁਲਜ਼ਮ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਾਸੀਆਂ ਮੁਤਾਬਕ, ਮੁਲਜ਼ਮ ਅਧਿਆਪਕ ਬਿਕਰਮ ਸਿੰਘ ਨੇ ਸਕੂਲ ਵਿੱਚ ਸ਼ਰਾਬ ਪੀਣ ਲਈ ਕੁੱਝ ਵਿਦਿਆਰਥੀਆਂ ਤੋਂ ਗਲਾਸ ਮੰਗਵਾਇਆ ਸੀ। ਪਿੰਡ ਦੇ ਮੁਖੀ ਗਜੋਥ ਪੰਚਾਇਤ ਦੇਵਿੰਦਰ ਕੋਤਵਾਲ ਨੇ ਕਿਹਾ ਕਿ ਬਿਕਰਮ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਸ ਨੇ ਪਿੰਡ ਵਾਸੀਆਂ ਸਾਹਮਣੇ ਹੰਗਾਮਾ ਕੀਤਾ।