

ਪੰਜਾਬ ਸਰਕਾਰ ਨੇ ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲਿਸ਼ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਨਾਂ੍ਹ ਦੀ ਥਾਂ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੂੰ ਨਿਗਮ ਕਮਿਸ਼ਨਰ ਲਾਇਆ ਗਿਆ ਹੈ। ਅਭੀਜੀਤ ਕਪਲਿਸ਼ ਦੀ ਸਰਕਾਰ ਨੇ ਅਜੇ ਕਿਤੇ ਵੀ ਨਿਯੁਕਤੀ ਨਹੀਂ ਕੀਤੀ ਹੈ। ਇਹ ਵਰਨਣਯੋਗ ਹੈ ਕਿ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੂੰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਇਕ ਸਾਲ ਦਾ ਸਮਾਂ ਹੀ ਹੋਇਆ ਸੀ ਕਿ ਸਰਕਾਰ ਨੇ ਉਨਾਂ੍ਹ ਦਾ ਤਬਾਦਲਾ ਕਰ ਦਿੱਤਾ।

