EducationJalandhar

ਡਿਪਸ ਸਕੂਲ 'ਚ ਮਾਂ ਬੋਲੀ ਪੰਜਾਬੀ ਦਾ ਨਿਰਾਦਰ, ਪੰਜਾਬੀ ਬੋਲਣ ਵਾਲਿਆਂ ਨਾਲ ਕੀਤੀ ਜਾ ਰਹੀ ਬਦਸਲੂਕੀ !

ਜਲੰਧਰ ਅੰਦਰ ਮਾਂ ਬੋਲੀ ਪੰਜਾਬੀ ਦਾ ਕਿਸ ਤਰ੍ਹਾਂ ਨਿਰਾਦਰ ਕੀਤਾ ਜਾ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਨਜ਼ਦੀਕੀ ਪਿੰਡ ਉੱਗੀ ਵਿਖੇ ਡਿਪਸ ਸਕੂਲ ‘ਚ ਦੇਖਣ ਨੂੰ ਮਿਲੀ ਹੈ। ਇਸ ਮਾਮਲੇ ਸਬੰਧੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਟੀਮ ਡਿਪਸ ਸਕੂਲ ਉੱਗੀ ‘ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਲਾਂ ਸਬੰਧੀ ਪਿੰ੍ਸੀਪਲ ਡਿਪਸ ਸਕੂਲ ਉੱਗੀ ਨੂੰ ਮਿਲਣ ਪੁੱਜੀ।

ਮਾਪਿਆਂ ਦੀ ਸ਼ਿਕਾਇਤ ਸੀ ਕਿ ਪਿੰ੍ਸੀਪਲ ਵੱਲੋਂ ਪੰਜਾਬੀ ਬੋਲਣ ਵਾਲਿਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜਾਂ ਹਿੰਦੀ ਜਾ ਅੰਗਰੇਜ਼ੀ ‘ਚ ਗੱਲ ਕਰੋ ਨਹੀਂ ਤਾਂ ਤੁਸੀਂ ਬਾਹਰ ਜਾ ਸਕਦੇ ਹੋ। ਇਸ ਸਬੰਧੀ ਜ਼ਿਲ੍ਹਾ ਟੀਮ ਪਿੰ੍ਸੀਪਲ ਨੂੰ ਮਿਲਣ ਪੁੱਜੀ ਤਾਂ ਪਹਿਲਾ ਪਿੰ੍ਸੀਪਲ ਨੇ ਪੁਲਿਸ ਮੁਲਾਜ਼ਮ ਸੱਦ ਕੇ ਮਾਪਿਆਂ ਤੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਿਆ ਪਰ ਮਾਪਿਆਂ ਦਾ ਪੱਖ ਸੁਣ ਕੇ ਮੁਲਾਜ਼ਮਾਂ ਨੇ ਉਸ ਨੂੰ ਸਹੀ ਠਹਿਰਾਉਂਦੇ ਹੋਏ ਪਿੰ੍ਸੀਪਲ ਨਾਲ ਮਿਲਵਾਉਣ ਵਾਸਤੇ ਅੰਦਰ ਲੈ ਕੇ ਗਏ ਪਰ ਆਪਣੀ ਗੱਲ ‘ਤੇ ਬਜ਼ਿੱਦ ਪਿੰ੍ਸੀਪਲ ਨੇ ਗੱਲ ਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ। ਜਥੇਬੰਦੀ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਧੱਕਾ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧੀ ਦੋ ਮਾਰਚ ਨੂੰ ਐੱਸਡੀਐੱਮ ਨਕੋਦਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਜਥੇਬੰਦੀ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਅਗਲੇ ਐਕਸ਼ਨ ਦਾ ਐਲਾਨ ਕਰੇਗੀ। ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜ਼ਿਲ੍ਹਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ, ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਸਤਨਾਮ ਸਿੰਘ ਰਾਈਵਾਲ, ਜਰਨੈਲ ਸਿੰਘ ਰਾਮੇ, ਕਿਸ਼ਨ ਦੇਵ ਮਿਆਣੀ, ਜਿੰਦਰ ਸਿੰਘ ਈਦਾਂ, ਰਣਜੀਤ ਸਿੰਘ ਬੱਲ ਨੋ, ਬਲਜਿੰਦਰ ਸਿੰਘ, ਤੇ ਸੁਖਬੀਰ ਸਿੰਘ ਆਦਿ ਆਗੂ ਹਾਜ਼ਰ ਸਨ।

ਇਸ ਮਾਮਲੇ ਸਬੰਧੀ ਜਦੋਂ ‘ਪੰਜਾਬੀ ਜਾਗਰਣ’ ਵੱਲੋਂ ਪਿੰ੍ਸੀਪਲ ਮਮਤਾ ਯਾਦਵ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਵਫ਼ਦ ਵੱਲੋਂ ਉਨ੍ਹਾਂ ‘ਤੇ ਲਾਏ ਦੋਸ਼ ਬੇ-ਬੁਨਿਆਦ ਹਨ।

Leave a Reply

Your email address will not be published.

Back to top button