Jalandhar

ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਵਲੋਂ ਜਲੰਧਰ ਸ਼ਹਿਰ ‘ਚ ਵਿਸ਼ਾਲ ਰੋਡ ਸ਼ੋਅ, ਲੋਕਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ

ਜਲੰਧਰ : ਐਸ ਐਸ ਚਾਹਲ

ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਸ਼ਹਿਰ ‘ਚ ਰੋਡ ਸ਼ੋਅ ਕੱਿਢਆ। ਰੋਡ ਸ਼ੋਅ ਦਾ ਲੋਕਾਂ ਨੇ ਥਾਂ-ਥਾਂ ਭਰਵਾਂ ਸਵਾਗਤ ਕੀਤਾ ਤੇ ਡਾ. ਸੁੱਖੀ ਦੇ ਹੱਕ ‘ਚ ਨਾਅਰੇਬਾਜ਼ੀ ਕਰਦਿਆਂ ਭਰੋਸਾ ਦੁਆਇਆ ਕਿ ਇਸ ਵਾਰ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਜਿਤਾਇਆ ਜਾਵੇਗਾ।

ਇਸ ਮੌਕੇ ਗੱਡੀ ‘ਚ ਡਾ. ਸੁੱਖੀ ਨਾਲ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਤੇ ਜ਼ਲਿ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਹ ਰੋਡ ਸ਼ੋਅ ਮਕਸੂਦਾਂ ਚੌਂਕ ਤੋਂ ਸ਼ੁਰੂ ਹੋ ਕੇ ਵਰਕਸ਼ਾਪ ਚੌਂਕ, ਜੇਲ੍ਹ ਰੋਡ, ਜਯੋਤੀ ਚੌਂਕ, ਡਾ. ਅੰਬੇਡਕਰ (ਨਕੋਦਰ ਚੌਂਕ), ਗੁਰੂ ਰਵੀਦਾਸ ਚੌਂਕ, ਜੀ ਟੀ ਬੀ ਨਗਰ, ਮੈਨਬਰੋ ਚੌਂਕ, ਮਸੰਦ ਚੌਂਕ, ਮਾਡਲ ਟਾਊਨ ਮਾਰਕੀਟ, ਗੋਲ ਮਾਰਕੀਟ, ਪੀਪੀਆਰ ਮਾਲ, ਅਰਬਨ ਅਸਟੇਟ ਫੇਜ਼ 2, ਅਰਬਨ ਅਸਟੇਟ ਫੇਜ਼ 1, ਗੜ੍ਹ, ਪਿਮਸ ਤੋਂ ਹੁੰਦੇ ਹੋਏ ਬੱਸ ਸਟੈਂਡ ਵਿਖੇ ਸਮਾਪਤ ਹੋਇਆ।

ਇਸ ਮੌਕੇ ਕਾਂਗਰਸ ਅਤੇ ਆਪ ‘ਤੇ ਵਰ੍ਹਦਿਆਂ ਡਾ. ਸੁੱਖੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਐਸ ਸੀ ਭਾਈਚਾਰੇ ਦੀਆਂ ਵਿਰੋਧੀ ਪਾਰਟੀਆਂ ਸਾਬਤ ਹੋ ਰਹੀਆਂ ਹਨ। ਆਪ ਸਰਕਾਰ ਨੇ ਨਾ ਤਾਂ ਡਿਪਟੀ ਸੀਐੱਮ ਦਲਿਤ ਬਣਾਇਆ ਤੇ ਨਾ ਹੀ ਐੱਸਸੀ ਭਾਈਚਾਰੇ ਦਾ ਮੈਂਬਰ ਲਾਅ ਅਫਸਰ ਨਿਯੁਕਤ ਕੀਤਾ। ਰਾਜ ਸਭਾ ਮੈਂਬਰੀਆਂ ਵੰਡਣ ਵੇਲੇ ਐਸ ਸੀ ਭਾਈਚਾਰੇ ਦੇ ਕਿਸੇ ਮੈਂਬਰ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ। ਉਹਨਾਂ ਕਿਹਾ ਕਿ ਇਥੋਂ ਹੀ ਆਪ ਸਰਕਾਰ ਦਾ ਐਸ ਸੀ ਭਾਈਚਾਰਾ ਵਿਰੋਧੀ ਚੇਹਰਾ ਨੰਗਾ ਹੋ ਗਿਆ ਹੈ

Back to top button