Punjabcanada, usa uk
ਕੈਨੇਡਾ ‘ਚ ਹੁਣ 24 ਘੰਟੇ ਪੰਜਾਬੀ ਵਿਦਿਆਰਥਣਾਂ ਦੀ ਕੀਤੀ ਜਾਵੇਗੀ ਮੱਦਦ , ਨਵੀਂ ਸੰਸਥਾ ਦਾ ਐਲਾਨ

ਕੈਨੇਡਾ ਵਿੱਚ ਪੜ੍ਹਨ ਲਈ ਜਾਣ ਵਾਲੀਆਂ ਲੜਕੀਆਂ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਣ ਲਈ ਕੈਨੇਡਾ ਦੇ ਮਸ਼ਹੂਰ ਡਾਕਟਰ ਨੇ ਇੱਕ ਨਵੀਂ ਸਮਾਜ ਸੇਵੀ ਸੰਸਥਾ ਸੁਖਮਨੀ ਸਵਰਗ ਦਾ ਗਠਨ ਕੀਤਾ ਹੈ, ਸਰਕਟ ਹਾਊਸ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਮਨੀ ਸਵਰਗ ਨਾਮ ਦੀ ਸੰਸਥਾ ਬਣਾਈ ਹੈ, ਇਹ 24 ਘੰਟੇ ਲੜਕੀਆਂ ਦੀ ਮਦਦ ਲਈ ਤਿਆਰ ਰਹੇਗੀ।
ਇਸ ਮੌਕੇ ਉਨ੍ਹਾਂ ਆਪਣਾ ਫ਼ੋਨ ਨੰਬਰ ਵੀ ਸਾਂਝਾ ਕੀਤਾ ਜੋ ਕਿ 24 ਘੰਟੇ ਹੈਲਪਲਾਈਨ ਵਜੋਂ ਕੰਮ ਕਰੇਗਾ ਅਤੇ ਇਹ ਵੀ ਕਿਹਾ ਕਿ ਕੈਨੇਡਾ ਜਾਣ ਵਾਲੀਆਂ ਕੁੜੀਆਂ ਨੂੰ ਅਕਸਰ ਪੈਸਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਰਹਿਣ-ਸਹਿਣ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ, ਫਿਰ ਜਦੋਂ ਵੀ ਉਹ ਸਾਡੇ ਨਾਲ ਸੰਪਰਕ ਕਰਨਾ ਚਾਹੁਣ ਤਾਂ ਅਸੀਂ ਉਨ੍ਹਾਂ ਦੀ ਪੂਰੀ ਮਦਦ ਕਰਾਂਗੇ।