ਡੇਰਾ 108 ਸੰਤ ਬਾਬਾ ਓੰਕਾਰ ਨਾਥ ਪਿੰਡ ਕਾਲਾ ਬਾਂਹੀਆਂ ਵਿਖੇ ਲਗਾਇਆਅੱਖਾਂ ਦਾ ਫਰੀ ਚੈੱਕਅਪ ਕੈਂਪ
Free eye checkup camp organized at Dera 108 Sant Baba Omkar Nath Pind Kala Bahiyaan

ਡੇਰਾ 108 ਸੰਤ ਬਾਬਾ ਉਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ 16ਵਾਂ ਅੱਖਾਂ ਦਾ ਫਰੀ ਚੈਕ ਅਪ ਕੈਂਪ ਐਨ ਆਰ ਆਈ ਸਰਵਣ ਸਿੰਘ ਬਾਹੀਆ ਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਰਬ ਸਾਂਝੇ ਸਹਿਯੋਗ ਨਾਲ ਸਰਵਣ ਸਿੰਘ ਬਾਹੀਆ ਦੇ ਮਾਤਾ ਪਿਤਾ ਸਰਦਾਰ ਸੋਹਣ ਸਿੰਘ ਅਤੇ ਮਾਤਾ ਚੰਨਣ ਕੌਰ ਦੀ ਯਾਦ ਚ ਲਗਾਇਆ ਗਿਆ , ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਡੇਰਾ 108 ਸੰਤ ਬਾਬਾ ਉਕਾਰ ਨਾਥ ਕਾਲਾ ਬਾਹੀਆਂ ਵਿਖੇ ਕੈਂਪ ਦੀ ਸ਼ੁਰੂਆਤ ਕੀਤੀ ਗਈ! ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦਾ ਡਾਕਟਰ ਅਮਨਦੀਪ ਅਰੋੜਾ ਤੇ ਅਰੋੜਾ ਹਸਪਤਾਲ ਵਾਲਿਆਂ ਦੀ ਸਮੂਹ ਟੀਮ ਵੱਲੋਂ ਦੀ ਫਰੀ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ! ਅੱਖਾਂ ਦੇ ਆਪਰੇਸ਼ਨ ਹੋਣ ਵਾਲੇ ਮਰੀਜ਼ਾਂ ਦਾ ਫਰੀ ਬੀਪੀ ਅਤੇ ਸ਼ੂਗਰ ਚੈੱਕ ਕਰਨ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ! ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨਆਰਆਈ ਰਮਨਜੋਤ ਕੌਰ ਬਾਹੀਆ, ਸੇਵਕ ਸਿੰਘ ਰੰਧਾਵਾ, ਰਵਿੰਦਰ ਕੌਰ ਰੰਧਾਵਾ, ਬੀਬੀ ਗੁਰਦੇਵ ਕੌਰ ਰੰਧਾਵਾ, ਜਥੇ : ਗੁਰਦੀਪ ਸਿੰਘ ਬਾਹੀਆ, ਸੰਦੀਪ ਸਿੰਘ ਬੁੱਟਰ , ਜਥੇ ਸੁਖਦੇਵ ਸਿੰਘ ਬਾਂਹੀਆ ਸਾਬਕਾ ਸਰਪੰਚ,ਜਰਨੈਲ ਸਿੰਘ ਸਾਬਕਾ ਸਰਪੰਚ ,ਸਰਪੰਚ ਬੀਬੀ ਸੁਰਿੰਦਰ ਕੌਰ, ਪ੍ਰਿ: ਚਰਨਾਂ ਰਾਮ,ਪ੍ਰਦੂਮਣ ਸਿੰਘ ਬਾਹੀਆ, ਮਹਿੰਦਰ ਸਿੰਘ ਬਾਂਹੀਆ ,ਦਰਸ਼ਨ ਸਿੰਘ ਫੌਜੀ, ਲੰਬੜਦਾਰ ਮਦਨ ਲਾਲ ਅਤੇ ਠਾਕੁਰ ਸਿੰਘ ਚੌਂਕੀਦਾਰ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।