Punjab

ਡੱਲੇਵਾਲ ਮਾਮਲੇ ਚ ਡਾ. ਨੇ ਕੇਂਦਰ ਸਰਕਾਰ ‘ਤੇ ਖੜ੍ਹੇ ਕੀਤੇ ਵੱਡੇ ਸਵਾਲ, 121 ਕਿਸਾਨਾਂ ਨੇ ਤੋੜਿਆ ਮਰਨ ਵਰਤ

ਡੱਲੇਵਾਲ ਮਾਮਲੇ ਚ ਡਾ. ਸਵੈਮਾਨ ਨੇ ਕੇਂਦਰ ਸਰਕਾਰ ਉੱਤੇ ਖੜ੍ਹੇ ਕੀਤੇ ਵੱਡੇ ਸਵਾਲ

ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਕਿਸਾਨਾਂ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਹਨ, ਜਿਹਨਾਂ ਦੀ ਭੁੱਖ ਹੜਤਾਲ ਦਾ ਅੱਜ 55ਵਾਂ ਦਿਨ ਹੈ। ਹੁਣ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ ਮਿਲਿਆ ਹੈ, ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ।

 

ਕੇਂਦਰ ਨੇ ਕਿਸਾਨਾਂ ਨਾਲ ਮੀਟਿੰਗ ਲਈ 14 ਫਰਵਰੀ ਦਾ ਸਮਾਂ ਦਿੱਤਾ ਹੈ ਤੇ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਪਰ ਇਸੇ ਵਿਚਾਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਉਹਨਾਂ ਨੇ ਕਿਹਾ ਕਿ ਪਹਿਲਾ ਹੀ ਬਹੁਤ ਦੇਰ ਹੋ ਚੁੱਕੀ ਹੈ ਤੇ ਹੁਣ ਕੇਂਦਰ ਸਰਕਾਰ ਨੇ ਮੀਟਿੰਗ ਤਾਂ ਸਮਾਂ ਬਹੁਤ ਲੇਟ ਰੱਖਿਆ ਹੈ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ।ਡਾ. ਸਵੈਮਾਨ ਨੇ ਡੱਲੇਵਾਲ ਕੇਂਦਰ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 14 ਫਰਵਰੀ ਤੱਕ ਬਚ ਨਹੀਂ ਸਕਦੇ। ਡੱਲੇਵਾਲ ਨੂੰ ਡਾਕਟਰੀ ਇਲਾਜ ਨਾਲ 14ਵੇਂ ਦਿਨ ਤੱਕ ਜ਼ਿੰਦਾ ਰੱਖਣਾ ਬਿਲਕੁਲ ਅਸੰਭਵ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਗੰਭੀਰ ਹੈ ਤਾਂ 14 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੀ ਹੈ। ਸਾਨੂੰ ਡੱਲੇਵਾਲ ਦੀ ਦੇਖਰੇਖ ਲਈ ਪੱਕੇ ਸਰਕਾਰੀ ਡਾਕਟਰ ਦੀ ਲੋੜ ਹੈ।

121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਕੇਂਦਰ ਵੱਲੋਂ ਮਿਲਿਆ ਗੱਲਬਾਤ ਦਾ ਸੱਦਾ

ਕੇਂਦਰ ਸਰਕਾਰ 14 ਫਰਬਰੀ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਕਰੇਗੀ।

ਇਸ ਸੱਦੇ ਤੋਂ ਬਾਅਦ ਜਿੱਥੇ ਡੱਲੇਵਾਲ ਨੇ ਡਾਕਟਰੀ ਸੇਵਾਵਾਂ ਲੈਣ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਉੱਥੇ ਹੀ ਉਹਨਾਂ ਦੇ ਹੱਕ ਵਿੱਚ ਮਰਨ ਵਰਤੇ ਤੇ ਬੈਠੇ 121 ਕਿਸਾਨਾਂ ਨੇ ਆਪਣੇ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਸਿਰਫ਼ ਡੱਲੇਵਾਲ ਹੀ ਮਰਨ ਵਰਤ ਤੇ ਰਹਿਣਗੇ।

Back to top button