JalandharPunjab

ਥਾਣਾ ਮਹਿਤਪੁਰ ਦੀ ਪੁਲਿਸ ਨੇ ਅੰਨੇ ਕਤਲ ਦੇ ਮੁੱਕਦਮੇ ‘ਚ 2 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ / ਕਤਲ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ , ਪੀ.ਪੀ.ਐਸ. ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਵੇਹਰਾ ਵਿਖੇ ਨਾਮਾਲੂਮ ਵਿਅਕਤੀਆ ਵੱਲੋ ਪਿੰਡ ਵੇਹਰਾ ਵਿਖੇ ਹੋਏ ਅੰਨੇ ਕਤਲ ਦੇ ਮੁੱਕਦਮਾ ਵਿੱਚ 2 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ , ਪੀ.ਪੀ.ਐਸ. ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 10.11.2022 ਨੂੰ ਗੁਰਮੀਤ ਸਿੰਘ ਉਰਫ ਮੀਤੀ ਪੁੱਤਰ ਜੀਤ ਸਿੰਘ ( ਉਮਰ ਕਰੀਬ 30 ਸਾਲ ) ਵਾਸੀ ਵੇਹਰਾ ਘਰੋਂ ਖੇਡਣ ਲਈ ਗਰਾਊਡ ਵਿੱਚ ਗਿਆ ਸੀ ਜੋ ਘਰ ਵਾਪਸ ਨਹੀਂ ਆਇਆ । ਮਿਤੀ 11.11.2022 ਨੂੰ ਵਕਤ ਕਰੀਬ 10:30 ਵਜੇ ਜਦੋਂ ਉਸਦਾ ਵੱਡਾ ਭਰਾ ਜਤਿੰਦਰ ਸਿੰਘ ਪਿੰਡ ਛੋਹਲਿਆ ਵਿਚ ਸਥਿਤ ਉਹਨਾ ਦੀ ਜਮੀਨ ਤੇ ਪੁੱਜਾ ਤਾਂ ਗੁਰਮੀਤ ਸਿੰਘ ਖੇਤ ਦੀ ਡੰਡੀ ਵਿੱਚ ਮੂੰਹ ਭਰਨੇ ਡਿੱਗਾ ਪਿਆ ਸੀ ਜਿਸ ਦੀ ਮੋਕੇ ਤੇ ਮੌਤ ਹੋ ਚੁੱਕੀ ਸੀ । ਜਿਸਤੇ ਬਰਬਿਆਨ ਸ੍ਰੀਮਤੀ ਰਾਮ ਦੇਵੀ ਪਤਨੀ ਲੇਟ ਜੀਤ ਸਿੰਘ ਵਾਸੀ ਪਿੰਡ ਵੇਹਰਾ ਬਰਖਿਲਾਫ ਨਾਮਾਲੂਮ ਵਿਅਕਤੀਆ ਮੁੱਕਦਮਾ ਨੰਬਰ 139 ਮਿਤੀ 11.11.2022 ਅ / ਧ 304,34 ਭ : ਦ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ।

ਦੋਰਾਨੇ ਤਫਤੀਸ਼ ਮੁੱਕਦਮਾ ਉਕਤ ਵਿੱਚ ਮਿਤੀ 22.11.2022 ਜਸਵੰਤ ਸਿੰਘ ਉਰਫ ਜਸਵੰਤੀ ਪੁੱਤਰ ਮਲਕੀਤ ਸਿੰਘ ਵਾਸੀ ਵੇਹਰਾ ਅਤੇ ਦੀਪਕ ਉਰਫ ਠੱਢੂ ਪੁੱਤਰ ਲੁਭਾਇਆ ਵਾਸੀ ਬਘੇਲਾ ਥਾਣਾ ਮਹਿਤਪੁਰ ਨੂੰ ਨਾਮਜਦ ਕਰਕੇ ਸਖਤੀ ਨਾਲ ਪੁੱਛ ਗਿਛ ਕੀਤੀ ਗਈ। ਜਿਹਨਾ ਨੇ ਦੱਸਿਆ ਕਿ ਉਹ ਗੁਰਮੀਤ ਸਿੰਘ ਨਾਲ ਪਿੰਡ ਛੋਹਲਿਆ ਵਿਚ ਸਥਿਤ ਉਹਨਾ ਦੇ ਖੇਤਾਂ ਵਿੱਚ ਬਣੇ ਕਮਰੇ ਵਿੱਚ ਸ਼ਾਮ ਨੂੰ ਸ਼ਰਾਬ ਪੀ ਰਹੇ ਸੀ ਕਿ ਕਿਸੇ ਗੱਲ ਤੇ ਸਾਡਾ ਗੁਰਮੀਤ ਸਿੰਘ ਨਾਲ ਝਗੜਾ ਹੋ ਗਿਆ ਜਿਸ ਤੇ ਸ਼ੈ ਅਤੇ ਦੀਪਕ ਨੇ ਵਿੱਚ ਆ ਕੇ ਗੁਰਮੀਤ ਸਿੰਘ ਦਾ ਸਿਰ ਕੰਪ ਵਿੱਚ ਮਾਰ ਦਿੱਤਾ ਜਿਸ ਦੀ ਮੌਕਾ ਤੇ ਹੀ ਮੌਤ ਹੋ ਗਈ ਅਤੇ ਅਸੀਂ ਗੁਰਮੀਤ ਸਿੰਘ ਦੀ ਲਾਸ਼ ਖੇਤਾ ਵਿੱਚ ਸੁੱਟ ਕੇ ਮੌਕਾ ਤੋਂ ਭੱਜ ਗਏ ।

Related Articles

Leave a Reply

Your email address will not be published.

Back to top button