ਮੁਕਤਸਰ ਵਿਚ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਥਾਣਾ ਲੰਬੀ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲਵਪ੍ਰੀਤ ਸਿੰਘ ਵਾਸੀ ਮੋਹਲਾਂ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਪਾਲ ਸਿੰਘ ਪੰਜਾਬ ਪੁਲਿਸ ਵਿਚ ਸਹਾਇਕ ਥਾਣੇਦਾਰ ਸਨ। ਕਾਫੀ ਸਮੇਂ ਤੋਂ ਥਾਣਾ ਲੰਬੀ ਵਿਚ ਬਤੌਰ ਕੇਅਰ ਟੇਕਰ ਮਾਲਖਾਨਾ ਵਿਚ ਲੱਗੇ ਹੋਏ ਸਨ।
6 ਅਗਸਤ ਨੂੰ ਉਸ ਦੇ ਪਿਤਾ ਗੁਰਪਾਲ ਸਿੰਘ ਆਪਣੀ ਡਿਊਟੀ ‘ਤੇ ਥਾਣਾ ਲੰਬੀ ਦੇ ਰਿਹਾਇਸ਼ੀ ਕੁਆਰਟਰ ਵਿਚ ਪੱਖੇ ਨਾਲ ਨਾਲ ਫੰਦਾ ਲਗਾ ਲਿਆ ਜਿਸ ਦੇ ਬਾਅਦ ਉਹ ਤੇ ਉਸ ਦੇ ਚਾਚਾ ਜਗਦੀਸ਼ ਸਿੰਘ ਥਾਣਾ ਲੰਬੀ ਪਹੁੰਚੇ ਤੇ ਥਾਣੇਦਾਰ ਸਵਰਨ ਸਿੰਘ ਨਾਲ ਆਪਣੇ ਪਿਤਾ ਦੇ ਕੁਆਰਟਰ ਵਿਚ ਜਾ ਕੇ ਦੇਖਿਆ। ਉਸ ਦੇ ਪਿਤਾ ਗੁਰਪਾਲ ਸਿੰਘ ਦੀ ਲਾ.ਸ਼ ਕਮਰੇ ਦੀ ਛੱਤ ‘ਤੇ ਪੱਖੇ ਨਾਲ ਲਟਕ ਰਹੀ ਸੀ।
ਗਲੇ ਵਿਚ ਸੰਤਰੀ ਰੰਗ ਦਾ ਪਰਨਾ ਪੱਖੇ ਨਾਲ ਬੰਨ੍ਹਿਆ ਹੋਇਆ ਸੀ ਜਿਸ ਦੇ ਬਾਅਦ ਮੈਂ ਆਪਣੇ ਪਿਤਾ ਗੁਰਪਾਲ ਸਿੰਘ ਦੇ ਪਹਿਨੇ ਕੱਪੜਿਆਂ ਦੀ ਚੈਕਿੰਗ ਦੀ ਤਾਂ ਪੇਂਟ ਦੀ ਜੇਬ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਜਿਸ ਵਿਚ ਲਿਖਿਆ ਸੀ ਕਿ ਮੇਰੇ ਪਿਤਾ ਜੀ ਨਾਲ ਪੀਐੱਚਜੀ ਗੁਰਜੰਟ ਸਿੰਘ ਥਾਣਾ ਲੰਬੀ ਵਿਚ ਬਤੌਰ ਸਹਾਇਕ ਮਾਲਖਾਨਾ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ। ਮਾਲਖਾਨਾ ਥਾਣਾ ਵਿਚ ਕਈ ਮੁੱਦਿਆਂ ‘ਤੇ ਜਾਣਕਾਰੀ ਰੱਖਦਾ ਹੈ ਜਿਸ ਕਾਰਨ ਪੀਐੱਚਜੀ ਗੁਰਜੰਟ ਸਿੰਘ ਮਾਲਖਾਨਾ ਥਾਣੇ ਵਿਚੋਂ ਪਈ ਲੱਖਾਂ ਰੁਪਏ ਦੀ ਰਕਮ ਚੋਰੀ ਕਰਕੇ ਲੈ ਗਿਆ ਜਿਸ ਨੂੰ ਉਸ ਦੇ ਵਾਰ-ਵਾਰ ਮੰਗਣ ‘ਤੇ ਵੀ ਵਾਪਸ ਨਹੀਂ ਕਰ ਰਿਹਾ।
ਪੀਐੱਚਜੀ ਗੁਰਜੰਟ ਸਿੰਘ ਇਹ ਰਕਮ ਆਪਣੇ ਨਿੱਜੀ ਕੰਮਾਂ ਲਈ ਇਸਤੇਮਾਲ ਕਰ ਰਿਹਾ ਹੈ ਜਿਸ ਕਾਰਨ ਮੇਰੇ ਪਿਤਾ ਜੀ ਕਾਫੀ ਤਣਾਅ ਵਿਚ ਸੀ ਜਿਸ ਕਾਰਨ ਪੀਐੱਚਜੀ ਗੁਰਜੰਟ ਸਿੰਘ ਨੇ ਮਰਨ ਲਈ ਮਜਬੂਰ ਕੀਤਾ ਹੈ। ਇਸ ਲਈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਥਾਣਾ ਲੰਬੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਮੁਲਜ਼ਮ ਪੀਐੱਚਜੀ ਗੁਰਜੰਟ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।