ਮਹਾਰਾਸ਼ਟਰ ਦੇ ਨਾਸਿਕ ‘ਚ ਸ਼ੁੱਕਰਵਾਰ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਇਕ ਬੱਸ ਨੂੰ ਅੱਗ ਲੱਗ ਗਈ ਅਤੇ ਵੱਡਾ ਹਾਦਸਾ (Private bus catches fire in Nashik) ਵਾਪਰ ਗਿਆ। ਸਥਾਨਕ ਪੁਲਿਸ ਮੁਤਾਬਕ ਸ਼ੁਰੂਆਤੀ ਤੌਰ ‘ਤੇ ਇਸ ਹਾਦਸੇ ‘ਚ 14 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਨੇ ਬਚਾਅ ਕਾਰਜ ਚਲਾਇਆ ਹੈ।
ਇਹ ਹਾਦਸਾ ਨਾਸਿਕ-ਔਰੰਗਾਬਾਦ ਹਾਈਵੇਅ ‘ਤੇ ਤੜਕੇ ਵਾਪਰਿਆ। ਇਹ ਬੱਸ ਬੀਤੀ ਰਾਤ ਯਵਤਮਾਲ ਤੋਂ ਨਾਸਿਕ ਵੱਲ ਰਵਾਨਾ ਹੋਈ ਸੀ, ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਨਾਸਿਕ ‘ਚ ਔਰੰਗਾਬਾਦ ਰੋਡ ‘ਤੇ ਹੋਟਲ ਚਿੱਲੀ ਚੌਕ ‘ਤੇ ਇਕ ਆਈਸ਼ਰ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਹਾਦਸਾ ਵਾਪਰ ਗਿਆ। ਇਸ ਦੌਰਾਨ ਟਰੱਕ ਦੀ ਡੀਜ਼ਲ ਟੈਂਕੀ ਫਟਣ ਨਾਲ ਹਰ ਪਾਸੇ ਡੀਜ਼ਲ ਫੈਲ ਗਿਆ ਅਤੇ ਦੂਜੇ ਪਾਸੇ ਬੱਸ ਨੇ ਇਕ ਹੋਰ ਚਾਰ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਬੱਸ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਕਈ ਯਾਤਰੀ ਸੁੱਤੇ ਪਏ ਸਨ ਅਤੇ ਕੁਝ ਸਕਿੰਟਾਂ ਵਿੱਚ ਹੀ ਸੜ ਕੇ ਮਰ ਗਏ। ਨਾਸਿਕ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਹਾਦਸੇ ਤੋਂ ਬਾਅਦ ਬੱਸ ਨੂੰ ਲੱਗੀ ਅੱਗਨਾਸਿਕ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਬੱਸ ਨੂੰ ਅੱਗ ਲੱਗ ਗਈ। ਹਾਦਸੇ ‘ਚ 14 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।