
ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪੰਜਾਬੀ ਨੌਜੁਆਨ ਕੈਨੇਡਾ ਦੀ ਟੋਰਾਂਟੋ ਪੁਲਿਸ ਵਿਚ ਭਰਤੀ ਹੋਇਆ ਹੈ। 29 ਸਾਲਾ ਨੌਜੁਆਨ ਨੇ 6 ਜੂਨ ਨੂੰ ਬਤੌਰ ਪੁਲਿਸ ਕਾਂਸਟੇਬਲ ਅਪਣੀ ਡਿਊਟੀ ਜੁਆਇੰਨ ਕੀਤੀ ਹੈ। ਸੁਖਚੈਨ ਕਰੀਬ 8 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਅਪਣੀ ਸਖ਼ਤ ਮਿਹਨਤ ਸਦਕਾ ਉਹ ਇਸ ਮੁਕਾਮ ‘ਤੇ ਪਹੁੰਚ ਸਕਿਆ ਹੈ।
ਪਿੰਡ ਪੱਖੋਕੇ ਦੇ ਪੰਚ ਗੁਰਚਰਨ ਸਿੰਘ ਅਤੇ ਪਰਮਜੀਤ ਸਿੰਘ ਰਾਜਾ ਨੇ ਦਸਿਆ ਕਿ ਟੋਰਾਂਟੋ ਪੁਲਿਸ ਵਿਚ ਭਰਤੀ ਹੋਣ ਵਾਲਾ ਸੁਖਚੈਨ ਸਿੰਘ ਪੁੱਤਰ ਰਾਮ ਸਿੰਘ ਉਨ੍ਹਾਂ ਦਾ ਭਤੀਜਾ ਹੈ।
ਉਨ੍ਹਾਂ ਦਸਿਆ ਕਿ ਪੁਲਿਸ ਵਿਚ ਭਰਤੀ ਹੋਣ ਵਾਲਿਆਂ ਵਿਚ ਸੁਖਚੈਨ ਇਕਲੌਤਾ ਦਸਤਾਰਧਾਰੀ ਹੈ।