Punjab

ਦਿਨ ਚੜ੍ਹਦਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਫੌਜੀ ਨੇ ਲਈ ਜ਼ਿੰਮੇਵਾਰੀ

Young man shot dead in broad daylight, gangster soldier takes responsibility

Young man shot dead in broad daylight, gangster soldier takes responsibility

ਡੇਰਾ ਬਾਬਾ ਨਾਨਕ ਦੇ ਕਸਬੇ ਜੋੜੀਆਂ ਬਜ਼ਾਰ ‘ਚ ਬੁੱਧਵਾਰ ਸਵੇਰੇ ਇੱਕ ਮੈਡੀਕਲ ਸਟੋਰ ਮਾਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਜਦੋਂ ਸਟੋਰ ਮਾਲਿਕ ਆਪਣੀ ਦੁਕਾਨ ਖੋਲ੍ਹ ਰਿਹਾ ਸੀ। ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ਾਂ ਨੇ ਬੇਦੀ ਮੈਡੀਕਲ ਸਟੋਰ ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ।

ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ

ਉੱਥੇ ਹੀ, ਇਸ ਮਾਮਲੇ ਗੈਂਗਸਟਰ ਜੀਵਨ ਫੌਜੀ ਨੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ, ਇਸ ਪੋਸਟ ‘ਚ ਲਿਖਿਆ ਹੈ- “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਡੇਰਾ ਬਾਬਾ ਨਾਨਕ ‘ਚ ਡਾਕਟਰ ਬੇਦੀ ਦਾ ਕਤਲ ਹੋਇਆ ਹੈ, ਉਸਦੀ ਜਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ। ਇਸ ਆਦਮੀ ਨੂੰ ਮਾਰਨ ਦਾ ਮੁੱਖ ਕਾਰਨ ਇਹ ਹੈ ਕਿ ਇਸ ਆਦਮੀ ਕਾਰਨ ਮੇਰੇ ਕਰੀਬੀ ਦੋਸਤਾਂ ਦੇ ਘਰ ਤਬਾਹ ਤਬਾਹ ਕੀਤੇ ਅਤੇ ਉਨ੍ਹਾਂ ਨੂੰ ਜੇਲ੍ਹ ਕੱਟਣੀ ਪਈ ਹੈ। ਮੈਂ ਇਸ ਨੂੰ ਫ਼ੋਨ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਕੋਈ ਕਸੂਰ ਨਹੀਂ ਹੈ, ਜੋ ਵੀ ਹੋਇਆ ਉਹ ਮੈਂ ਕੀਤਾ ਹੈ। ਉਨ੍ਹਾਂ ਬੰਦਿਆਂ ਨੂੰ ਪਰਚੇ ਤੋਂ ਬਾਹਰ ਕੱਢੋ, ਪਰ ਇਸ ਆਦਮੀ ਨੇ ਮੇਰਾ ਇੱਕ ਵੀ ਸ਼ਬਦ ਨਹੀਂ ਸੁਣਿਆ। ਇਸ ਲਈ, ਉਸ ਨਾਲ ਨਜਿੱਠਣਾ ਜ਼ਰੂਰੀ ਸੀ। ਬਾਕੀ ਜਿਨ੍ਹਾਂ ਲੋਕਾਂ ਨੂੰ ਮੈਂ ਫੋਨ ਕੀਤਾ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਉਹ ਸੋਚਦੇ ਹਨ ਕਿ ਮੈਂ ਇੱਕ ਕਾਲ ਤੋਂ ਬਾਅਦ ਚੁੱਪ ਰਹਾਂਗਾ। ਇਹ ਉਨ੍ਹਾਂ ਦੀ ਵੱਡੀ ਗਲਤਫਹਿਮੀ ਹੈ। ਜਿਨ੍ਹਾਂ ਨੂੰ ਮੈਂ ਫੋਨ ਕੀਤਾ ਸੀ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਹੁਣ ਮੈਂ ਕਿਸੇ ਨੂੰ ਫੋਨ ਨਹੀਂ ਕਰਾਂਗਾ, ਮੈਂ ਉਨ੍ਹਾਂ ਦਾ ਡਾਕਟਰ ਵਰਗਾ ਹਾਲ ਕਰ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।”

Back to top button