IndiaEntertainment
ਦਿਨ-ਦਿਹਾੜੇ ਸੜਕ ਵਿਚਾਲੇ ਔਰਤ ਨਾਲ ਉਸਦੀ ਧੀ ਦੇ ਸਾਮਣੇ ਛੇੜਛਾੜ, KISS ਕਰਕੇ ਭੱਜਿਆ, ਵੀਡੀਓ ਵਾਇਰਲ
Woman molested in broad daylight in front of her daughter, kissed her and ran away, video goes viral


ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਲਿਸਾੜੀ ਗੇਟ ਥਾਣਾ ਖੇਤਰ ਵਿੱਚ ਦਿਨ-ਦਿਹਾੜੇ ਇੱਕ ਬੁਰਕਾ ਪਹਿਨੀ ਮਹਿਲਾ ਨਾਲ ਬਾਈਕ ਸਵਾਰ ਨੇ ਛੇੜਛਾੜ ਕੀਤੀ। ਇਹ ਘਟਨਾ ਮਹਿਲਾ ਦੀ ਬੇਟੀ ਦੇ ਸਾਹਮਣੇ ਵਾਪਰੀ, ਜਿਸ ਨੇ ਸਾਰਾ ਮਾਮਲਾ ਵੇਖਿਆ।
ਦੋਸ਼ੀ ਨੇ ਮਹਿਲਾ ਨੂੰ ਜਬਰਦਸਤੀ ਕਿਸ ਕੀਤਾ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਜਿਸ ਨੇ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਕਰ ਦਿੱਤਾ।

ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਮਹਿਲਾ ਆਪਣੀ ਬੇਟੀ ਨਾਲ ਸੜਕ ‘ਤੇ ਜਾ ਰਹੀ ਸੀ, ਜਦੋਂ ਇੱਕ ਬਾਈਕ ਸਵਾਰ ਨੇ ਮਹਿਲਾ ਨੂੰ ਜਬਰਦਸਤੀ ਚੁੰਮਿਆ ਤੇ ਭੱਜ ਗਿਆ। ਘਟਨਾ ਤੋਂ ਬਾਅਦ, ਔਰਤ ਗੁੱਸੇ ਵਿੱਚ ਗਾਲ੍ਹਾਂ ਕੱਢਦੀ ਅਤੇ ਚੀਕਦੀ ਦਿਖਾਈ ਦੇ ਰਹੀ ਹੈ।
