Punjab

ਦਿਲ ਦਹਿਲਾ ਦੇਣ ਵਾਲੀ ਘਟਨਾ, ਅਧਿਆਪਕ ਨੇ ਵਿਦਿਆਰਥੀ ਨੂੰ ਬੋਨਟ ‘ਤੇ ਬਿਠਾ ਕੇ ਕਈ ਕਿਲੋਮੀਟਰ ਤੱਕ ਭਜਾਈ ਕਾਰ

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸ਼ਾਲਾਪੁਰ ਬੇਟ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਆਪਣੀ ਕਾਰ ਦੇ ਬੋਨਟ ਉੱਤੇ ਬਿਠਾ ਕੇ ਕਰੀਬ 10 ਕਿਲੋਮੀਟਰ ਤੱਕ ਚਲਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਆਈਲੈਟਸ (IELTS) ਦੀ ਕੋਚਿੰਗ ਲੈ ਰਹੇ ਹਰਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਬਲਜਿੰਦਰ ਸਿੰਘ ਨੇ ਉਸ ਨੂੰ ਆਪਣੀ ਕਾਰ ਨਾਲ ਟੱਕਰ ਮਾਰੀ ਅਤੇ ਉਹ ਬੋਨਟ ‘ਤੇ ਡਿੱਗ ਗਿਆ। ਅਧਿਆਪਕ ਕਾਫੀ ਦੂਰ ਤੱਕ ਉਸ ਨਾਲ ਗੱਡੀ ਚਲਾਉਂਦਾ ਰਿਹਾ।

ਅਧਿਆਪਕ ਬਲਜਿੰਦਰ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੋ ਧਿਰਾਂ ਵਿੱਚ ਲੜਾਈ ਦੌਰਾਨ ਵਾਪਰੀ ਅਤੇ ਮੁਲਜ਼ਮ ਨੌਜਵਾਨ ਨੂੰ ਆਪਣੀ ਕਾਰ ਦੇ ਬੋਨਟ ’ਤੇ ਬਿਠਾ ਕੇ ਕਰੀਬ 10 ਕਿਲੋਮੀਟਰ ਤੱਕ ਲੈ ਗਿਆ। ਹਰਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਬਸਤੀ ਗਾਂਧਾ ਸਿੰਘ ਵਾਲਾ ਟਿੱਬਾ ਹਸਪਤਾਲ ਵਿੱਚ ਦਾਖ਼ਲ ਹੈ

Leave a Reply

Your email address will not be published.

Back to top button