
ਰੋਪੜ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁੱਤਰ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਅਤੇ ਜਿਸ ਨੇ ਵੀ ਦੇਖਿਆ ਉਹ ਡਰ ਗਿਆ। ਦੋਸ਼ ਹੈ ਕਿ ਪੁੱਤਰ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਇਕ ਲੜਕੇ ਨੇ ਵੀ ਬਜ਼ੁਰਗ ਔਰਤ ‘ਤੇ ਹੱਥ ਚੁਕੇ ਅਤੇ ਉਨ੍ਹਾਂ ਦੀ ਕਈ ਵਾਰ ਕੁੱਟਮਾਰ ਕੀਤੀ। ਔਰਤ ਨੂੰ ਉਸ ਦੀ ਧੀ ਨੇ ਇੱਕ NGO ਦੀ ਮਦਦ ਨਾਲ ਬਚਾਇਆ।
ਜਾਣਕਾਰੀ ਮੁਤਾਬਕ ਇਹ ਮਾਮਲਾ ਪੰਜਾਬ ਦੇ ਰੋਪੜ ਦਾ ਹੈ। ਇੱਥੇ ਰਹਿਣ ਵਾਲੇ ਵਕੀਲ ਦੇ ਘਰ ਉਸ ਦਾ ਪੂਰਾ ਪਰਿਵਾਰ ਅਤੇ ਬਜ਼ੁਰਗ ਮਾਂ ਵੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਵਕੀਲ ਦੀ ਭੈਣ ਉਸ ਦੇ ਘਰ ਆਈ ਸੀ ਅਤੇ ਉਸੇ ਸਮੇਂ ਉਸ ਦੀ ਮਾਂ ਨੇ ਆਪਣੀ ਧੀ ਨੂੰ ਆਪਣਾ ਦੁੱਖ ਸੁਣਾਇਆ ਸੀ
ਦੱਸ ਦਈਏ ਕਿ ਅੱਜ ਰੋਪੜ ਦੇ ਇਕ ਵਕੀਲ ਤੇ ਉਸਦੇ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਵਿਧਵਾ ਮਾਤਾ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਕਾਨੂੰਨੀ ਮਦਦ ਨਾਲ ਪੁਲਿਸ ਅਤੇ ਮਨੁੱਖਤਾ ਦੀ ਸੇਵਾ ਸੰਸਥਾ ਨੇ ਇਸ ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਵੱਲੋਂ ਇਸ ਕਲਯੁਗੀ ਪੁੱਤਰ ਉਤੇ ਕਾਰਵਾਈ ਕੀਤੀ ਗਈ। ਰੋਪੜ ਦੇ ਵਕੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।