
ਰਾਜਧਾਨੀ ਦਿੱਲੀ (Delhi News) ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ (IGI Airport) ਅੱਡੇ ‘ਤੇ ਮੰਗਲਵਾਰ ਨੂੰ ਏਅਰਲਾਈਨ ‘ਗੋ ਫਸਟ’ ਦੀ ਇਕ ਕਾਰ ‘ਇੰਡੀਗੋ’ (Indigo) ਦੇ ‘ਏ320neo’ ਜਹਾਜ਼ ਦੀ ਲਪੇਟ ‘ਚ ਆ ਗਈ, ਹਾਲਾਂਕਿ ਇਹ ‘ਨੋਜ਼ ਵ੍ਹੀਲ’ (ਸਾਹਮਣੇ ਵਾਲੇ ਪਹੀਏ) ਨਾਲ ਟਕਰਾ ਗਈ।
ਏਅਰਪੋਰਟ ‘ਤੇ ਮੌਜੂਦ ਕਿਸੇ ਵਿਅਕਤੀ ਨੇ ਇਹ ਵੀਡੀਓ ਰਿਕਾਰਡ ਕਰ ਲਿਆ, ਜੋ ਜਲਦੀ ਹੀ ਸੋਸ਼ਲ ਮੀਡੀਆ ‘ਤੇ ਵਾਇਰਲ (Viral on Social media) ਹੋ ਗਿਆ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਇੰਡੀਗੋ ਦਾ ਜਹਾਜ਼ ਵੀਟੀ-ਆਈਟੀਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ ਟੀ-2 ‘ਤੇ ਖੜ੍ਹਾ ਸੀ। ਇਸ ਦੌਰਾਨ ਅਚਾਨਕ ਇੱਕ ਟੈਕਸੀ ਉਸਦੇ ਅਗਲੇ ਪਹੀਏ ਦੇ ਹੇਠਾਂ ਆ ਗਈ। ਹਾਲਾਂਕਿ ਟੈਕਸੀ ਸਮੇਂ ਸਿਰ ਰੁਕ ਗਈ ਅਤੇ ਹਾਦਸਾ ਟਲ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਮਾਮਲੇ ਦੀ ਜਾਂਚ ਕਰੇਗਾ। ਹਵਾਬਾਜ਼ੀ ਉਦਯੋਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ‘ਇੰਡੀਗੋ’ ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।