ਮਾਨ ਸਰਕਾਰ ਨੇ ਪੰਜਾਬ ਅਤੇ ਪ੍ਰਵਾਸੀ ਭਾਰਤੀਆਂ ਲਈ ਚੁੱਕਿਆ ਵੱਡਾ ਕਦਮ ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਸਹਾਇਤਾ ਕੇਂਦਰ ਖੋਲ੍ਹਿਆ ਹੈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਕਾਊਂਟਰ ਨੂੰ ਖੋਲ੍ਹਣ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਜੀਐਮਏ ਵਿਚਾਲੇ ਸਮਝੌਤਾ ਹੋਇਆ ਸੀ, ਜਿਸ ਤੋਂ ਬਾਅਦ ਇਸ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।
ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਪੰਜਾਬ ਸਰਕਾਰ ਵੱਲੋਂ ਖੋਲ੍ਹਿਆ ਗਿਆ ਇਹ ਕੇਂਦਰ ਹਵਾਈ ਅੱਡੇ ‘ਤੇ ਉਡਾਣਾਂ ਦੀ ਬੁਕਿੰਗ, ਟੈਕਸੀ ਸੇਵਾਵਾਂ, ਕਨੈਕਟਿੰਗ ਫਲਾਈਟਾਂ, ਗੁੰਮ ਹੋਏ ਸਮਾਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਇਸ ਕਾਊਂਟਰ ਦੇ ਖੁੱਲ੍ਹਣ ਨਾਲ ਪੰਜਾਬੀਆਂ ਅਤੇ ਪਰਵਾਸੀ ਪੰਜਾਬੀਆਂ ਨੂੰ ਰਾਹਤ ਮਿਲਣ ਵਾਲੀ ਹੈ। ਇਹ ਉਹਨਾਂ ਨੂੰ ਕਿਸੇ ਵੀ ਅਸੁਵਿਧਾ ਦੀ ਸਥਿਤੀ ਵਿੱਚ ਜਾਣਕਾਰੀ ਦੇਵੇਗਾष ਉਨ੍ਹਾਂ ਕਿਹਾ ਕਿ ਖੁਦ ਦੇ ਆਪਣੇ ਵੀ ਪਿਛਲੇ ਤਜਰਬੇ ਹਨ ਜਦੋਂ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਉਹ ਇੱਕ ਕਲਾਕਾਰ ਵਜੋਂ ਏਅਰਪੋਰਟ ‘ਤੇ ਆਉਂਦਾ-ਜਾਂਦਾ ਸੀ ਤਾਂ ਆਮ ਤੌਰ ‘ਤੇ ਉਸ ਨੂੰ ਅਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਸਨ।