
ਜਲੰਧਰ ਵਿਚ ਫਲਾਈਓਵਰ ਤੋਂ ਹੇਠਾਂ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਦਿੱਲੀ ਏਅਰਪੋਰਟ ਤੋਂ ਸਵਾਰੀਆਂ ਨੂੰ ਲੈ ਕੇ ਆਉਣ ਵਾਲੀ ਪੰਜਾਬ ਸਰਕਾਰ ਦੀ ਵਾਲਵੋ ਬੱਸ ਰਾਮਾ ਮੰਡੀ ਫਲਾਈਓਵਰ ਕੋਲ ਬੇਕਾਬੂ ਹੋ ਕੇ ਪਲਟ ਗਈ। ਬੱਸ ਨੇ ਪਹਿਲਾਂ ਅੱਗੇ ਚੱਲ ਰਹੀ ਕਾਰ ਨੂੰ ਟੱਕਰ ਮਾਰੀ, ਉਸ ਦੇ ਬਾਅਦ ਰੇਲਿੰਗ ਨਾਲ ਜਾ ਟਕਰਾਈ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਏਅਰਪੋਰਟ ਤੋਂ ਪੰਜਾਬ ਰੋਡਵੇਜ਼ ਦੀ ਬੱਸ ਲਗਭਗ 35 ਸਵਾਰੀਆਂ ਲੈ ਕੇ ਚੱਲੀ ਜੋ ਵਿਦੇਸ਼ ਤੋਂ ਆਪਣੇ ਘਰ ਆ ਰਹੇ ਸਨ। ਬੱਸ ਪਲਟਣ ਦੇ ਬਾਅਦ ਸਟਾਫ ਨੇ ਤੁਰੰਤ ਇਸ ਦੀ ਸੂਚਨਾ ਆਪਣੇ ਜਲੰਧਰ ਡਿਪੂ ਨੂੰ ਦਿੱਤੀ। ਡਿਪੂ ਤੋਂ ਤੁਰੰਤ ਸਵਾਰੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਗੱਡੀਆਂ ਭੇਜੀਆਂ ਗਈਆਂ। ਸਵਾਰੀਆਂ ਨੂੰ ਸਿਵਲ ਹਸਪਤਾਲ ਵਿਚ ਫਸਟ ਏਡ ਦੇ ਬਾਅਦ ਸਵਾਰੀਆਂ ਨੂੰ ਹੋਰ ਬੱਸ ਵਿਚ ਬਿਠਾ ਕੇ ਉਨ੍ਹਾਂ ਦੇ ਸਥਾਨ ‘ਤੇ ਪਹੁੰਚਾ ਦਿੱਤਾ ਗਿਆ।