
ਨਵੀਂ ਦਿੱਲੀ, GIN
ਸਾਂਝਾ ਕਿਸਾਨ ਮੋਰਚਾ ਵੱਲੋਂ ਅੱਜ ਐਮ.ਐਸ.ਪੀ. ਦੀ ਗਾਰੰਟੀ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਦਿੱਲੀ ਵਿਖੇ ਮਹਾਂਪੰਚਾਇਤ ਕੀਤੀ ਅਤੇ ਵੱਡੀਆਂ ਰੋਕਾਂ ਦੇ ਬਾਵਜੂਦ ਹਜ਼ਾਰਾਂ ਕਿਸਾਨ ਜੰਤਰ-ਮੰਤਰ ਵਿਖੇ ਪੁੱਜਣ ਵਿਚ ਸਫ਼ਲ ਰਹੇ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਸਖ਼ਤ ਬੰਦੋਬਸਤ ਕੀਤੇ ਗਏ ਜਿਸ ਕਾਰਨ ਨੋਇਡਾ-ਚਿੱਲਾ ਬਾਰਡਰ ‘ਤੇ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ।
ਦਿੱਲੀ ਪੁਲਿਸ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਕਿਤੇ ਕਿਸਾਨ ਜੰਤਰ ਮੰਤਰ ਵਿਖੇ ਪੱਕੇ ਡੇਰੇ ਨਾ ਲਾ ਦੇਣ। ਬੈਰੀਕੇਡਿੰਗ ਤੋੜਨ ਦੇ ਦੋਸ਼ ਹੇਠ 19 ਕਿਸਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਰਿਪੋਰਟ ਹੈ ਜਦਕਿ ਰੋਸ ਵਜੋਂ ਕਿਸਾਨਾ ਨੇ ਗਾਜ਼ੀਪੁਰ ਬਾਰਡਰ ‘ਤੇ ਧਰਨਾ ਲਾ ਦਿਤਾ। ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਮਹਾਂਪੰਚਾਇਤ ਕਰਨ ਦੀ ਇਜਾਜ਼ਤ ਨਾ ਦਿੰਦਿਆਂ ਧਾਰਾ 144 ਲਾ ਦਿਤੀ ਗਈ