India

ਦਿੱਲੀ ਪੁਲਿਸ ਨੇ CM ਕੇਜਰੀਵਾਲ ਨੂੰ ਭੇਜਿਆ ਨੋਟਿਸ, ‘ਕੌਣ ਹਨ ਉਹ 7 ਵਿਧਾਇਕ, ਦੱਸੋ ਨਾਂ’

Delhi Police sent notice to CM Kejriwal, 'Who are those 7 MLAs, tell me'

 ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਜਪਾ ‘ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਖਰੀਦਣ ਅਤੇ ਸਰਕਾਰ ਨੂੰ ਡੇਗਣ ਦੇ ਲਾਏ ਦੋਸ਼ਾਂ ‘ਤੇ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਤਿੰਨ ਦਿਨਾਂ ‘ਚ ਜਵਾਬ ਮੰਗਿਆ ਹੈ।

ਮੁੱਖ ਮੰਤਰੀ ਨੂੰ ਨੋਟਿਸ ਦੇਣ ਲਈ ਕ੍ਰਾਈਮ ਬ੍ਰਾਂਚ ਦੀ ਟੀਮ ਸਵੇਰੇ 10:30 ਵਜੇ ਤੋਂ ਦੁਪਹਿਰ 3:15 ਵਜੇ ਤੱਕ ਮੁੱਖ ਮੰਤਰੀ ਨਿਵਾਸ ‘ਤੇ ਰਹੀ। ਜਦੋਂ ਮੁੱਖ ਮੰਤਰੀ ਨੇ ਨੋਟਿਸ ਨਾ ਲਿਆ ਤਾਂ ਉਨ੍ਹਾਂ ਦੇ ਦਫ਼ਤਰ ਦੇ ਅਧਿਕਾਰੀ ਨੂੰ ਕ੍ਰਾਈਮ ਬ੍ਰਾਂਚ ਵਿੱਚ ਨੋਟਿਸ ਦਿੱਤਾ ਗਿਆ। ਅਪਰਾਧ ਸ਼ਾਖਾ ਦੀ ਟੀਮ ਵਿੱਚ ਇੱਕ ਏਸੀਪੀ, ਇੱਕ ਇੰਸਪੈਕਟਰ ਅਤੇ ਇੱਕ ਸਬ-ਇੰਸਪੈਕਟਰ ਸ਼ਾਮਲ ਸਨ।

Back to top button