India

ਦਿੱਲੀ ਹਵਾਈ ਅੱਡੇ ‘ਤੇ ਨਹੀਂ ਉਡੇਗਾ ਕੋਈ ਵੀ ਜਹਾਜ਼, ਨਾ ਫਲਾਈਟ ਹੋਵੇਗੀ ਟੇਕ ਆਫ, ਨਾ ਹੀ ਕਰੇਗੀ ਲੈਂਡ !

No plane will fly to Delhi Airport, neither will the flight take off, nor will it land!

ਗਣਰਾਜ ਦਿਹਾੜੇ ਦੀਆਂ ਤਿਆਰੀਆਂ ਕਰਕੇ 19 ਤੋਂ 26 ਜਨਵਰੀ ਤੱਕ ਦਿੱਲੀ ਹਵਾਈ ਅੱਡੇ ‘ਤੇ ਸਵੇਰੇ 10:20 ਤੋਂ ਦੁਪਹਿਰ 12:45 ਤੱਕ ਕੋਈ ਵੀ ਉਡਾਣ ਨਹੀਂ ਉੱਡੇਗੀ। ਮਤਲਬ ਕਿ ਇਸ ਦੌਰਾਨ ਕੋਈ ਵੀ ਫਲਾਈਟ ਇੱਥੋਂ ਟੇਕ ਆਫ ਨਹੀਂ ਕਰੇਗੀ।

ਦਿੱਲੀ ਏਅਰਪੋਰਟ ਨੇ ਮਾਈਕ੍ਰੋ ਬਲੌਗਿੰਗ ਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਕੀਤੀ ਸੀ। ਲਿਖਿਆ ਗਿਆ ਹੈ ਕਿ ਨੋਟਮ (ਨੋਟਿਸ ਟੂ ਏਅਰਮੈਨ) ਦੇ ਨੋਟਿਸ ਦੇ ਅਨੁਸਾਰ, 19 ਤੋਂ 26 ਜਨਵਰੀ ਤੱਕ ਦਿੱਲੀ ਏਅਰਪੋਰਟ ਤੋਂ 2 ਘੰਟੇ 15 ਮਿੰਟ ਤੱਕ ਨਾ ਤਾਂ ਕੋਈ ਫਲਾਈਟ ਟੇਕ ਆਫ ਹੋਵੇਗੀ ਅਤੇ ਨਾ ਹੀ ਇੱਥੇ ਲੈਂਡ ਕਰੇਗੀ।

 

ਨਿਊਜ਼ ਏਜੰਸੀ ਏਐਨਆਈ ਨੇ ਮੰਗਲਵਾਰ (16 ਜਨਵਰੀ) ਨੂੰ ਰਿਪੋਰਟ ਦਿੱਤੀ ਸੀ ਕਿ ਦਿੱਲੀ ਹਵਾਈ ਅੱਡੇ ‘ਤੇ 19 ਤੋਂ 25 ਜਨਵਰੀ ਅਤੇ 26 ਤੋਂ 29 ਜਨਵਰੀ ਦਰਮਿਆਨ ਹਵਾਈ ਖੇਤਰ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

Back to top button