ਹਰਿਆਣਾ ਦੇ ਚਰਖੀ ਦਾਦਰੀ ਵਿਚ ਰਹਿੰਦੇ ਸ਼ਾਰਪ ਸ਼ੂਟਰ ਦੀਪਕ ਮੁੰਡੀ ਦੇ ਮਾਪਿਆਂ ਨੇ ਆਖਿਆ ਹੈ ਕਿ ਸਾਡਾ ਦੀਪਕ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਹੈ। ਜੇ ਉਸ ਨੇ ਕਿਸੇ ਦਾ ਪੁੱਤ ਮਾਰਿਆ ਹੈ ਤਾਂ ਉਸ ਨੂੰ ਸਜ਼ਾ ਮਿਲੇ। ਬੇਸ਼ੱਕ ਉਸ ਨੂੰ ਮਾਰ ਦਿਓ, ਅਸੀਂ ਤਾਂ ਲਾਸ਼ ਲੈਣ ਵੀ ਨਹੀਂ ਜਾਂਦੇ।
ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ। ਸਾਡਾ ਹੁਣ ਮੁੰਡੀ ਨਾਲ ਕੋਈ ਮਤਲਬ ਨਹੀਂ। ਦੀਪਕ ਮੁੰਡੀ ਦੀ ਮਾਂ ਨੇ ਆਖਿਆ ਹੈ ਕਿ ਜਿਸ ਨੂੰ ਉਸ ਨੇ ਮਾਰਿਆ ਹੈ, ਉਹ ਵੀ ਕਿਸੇ ਦਾ ਪੁੱਤ ਹੋਵੇਗਾ। ਇਸ ਲਈ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।