
ਹਾਈ ਸਕਿਉਰਿਟੀ ਨੰਬਰ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ ਨੂੰ ਖ਼ਤਮ ਹੋ ਗਈ ਹੈ। ਹੁਣ ਇਹ ਨੰਬਰਾਂ ਪਲੇਟਾਂ ਨਾ ਲਵਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਸ਼ੁਰੂ ਹੋ ਗਈ ਹੈ। ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾ ਹੋਣ ਕਾਰਨ ਚਲਾਨ ਕੱਟੇ ਜਾ ਰਹੇ ਹਨ।
ਹਾਲਾਂਕਿ ਚਲਾਨ ਕੱਟਣ ਵਾਲੀ ਪੁਲਿਸ ਇਸ ਬਾਰੇ ਕਿੰਨੀ ਕੂ ਜਾਗਰੂਕ ਹੈ, ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਬਟਾਲਾ ਵਿਚ ਇਕ ਥਾਣੇਦਾਰ ਬਿਨਾ ਨੰਬਰ ਪਲੇਟ ਲਗਾਏ ਘੁੰਮ ਰਿਹਾ ਸੀ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ।
ਉਲਟਾ ਉਹ ਬਹਿਸ ਕਰਨ ਲੱਗਾ ਕਿ ਅਸੀਂ 13-13 ਘੰਟੇ ਡਿਊਟੀ ਕਰ ਰਹੇ ਹਾਂ, ਸਾਨੂੰ ਇਹ ਸਭ ਕਰਨ ਲਈ ਸਮਾਂ ਹੀ ਨਹੀਂ ਲੱਗ ਰਿਹਾ ਹੈ।
ਇਥੋਂ ਤੱਕ ਕਿ ਥਾਣੇ ਦੀ ਗੱਡੀ ਉਤੇ ਕੋਈ ਵੀ ਪਲੇਟ ਲੱਗੀ ਹੀ ਨਹੀਂ ਸੀ। ਥਾਣੇਦਾਰ ਦਾ ਕਹਿਣਾ ਸੀ ਕਿ ਪਲੇਟ ਟੁੱਟ ਗਈ ਹੈ ਤੇ ਉਸ ਨੇ ਉਤਾਰ ਕੇ ਅੰਦਰ ਰੱਖੀ ਹੋਈ ਹੈ।