ਇਸ ਪਿੰਡ ਦਾ ਨਾਮ ਟਿਲਟੇਪਕ ਹੈ ਜੋ ਕਿ ਮੈਕਸੀਕੋ ਵਿੱਚ ਸਥਿਤ ਹੈ। ਇਹ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਤਿਲਟੇਪਕ ਪਿੰਡ ਦੇ ਕਈ ਲੋਕ ਅੰਨ੍ਹੇ ਹਨ। ਇੰਨਾ ਹੀ ਨਹੀਂ ਇਨਸਾਨਾਂ ਤੋਂ ਇਲਾਵਾ ਇੱਥੇ ਪੈਦਾ ਹੋਣ ਵਾਲੇ ਕਈ ਜਾਨਵਰ ਵੀ ਅੰਨ੍ਹੇ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇੱਥੇ ਲੋਕ ਜਨਮ ਤੋਂ ਹੀ ਅੰਨ੍ਹੇ ਨਹੀਂ ਹੁੰਦੇ ਪਰ ਜਨਮ ਦੇ ਕੁਝ ਦਿਨਾਂ ਬਾਅਦ ਹੀ ਲੋਕ ਅੰਨ੍ਹੇ ਹੋ ਜਾਂਦੇ ਹਨ।
ਇਸ ਰਹੱਸਮਈ ਪਿੰਡ ਨੂੰ ‘ਅੰਨ੍ਹਿਆਂ ਦਾ ਪਿੰਡ’ ਵੀ ਕਿਹਾ ਜਾਂਦਾ ਹੈ। ਟਿਲਟੇਪਕ ਪਿੰਡ ਦੁਨੀਆ ਦਾ ਪਹਿਲਾ ਅਜਿਹਾ ਪਿੰਡ ਹੈ ਜਿੱਥੇ ਸਿਰਫ਼ ਨੇਤਰਹੀਣ ਹੀ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਵਿੱਚ ਜ਼ੋਪੋਟੇਕ ਕਬੀਲੇ ਦੇ ਲੋਕ ਰਹਿੰਦੇ ਹਨ। ਇਸ ਪਿੰਡ ਵਿੱਚ ਕਰੀਬ 60 ਝੌਂਪੜੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਇੱਕ ਛੋਟੇ ਦਰਵਾਜ਼ੇ ਤੋਂ ਇਲਾਵਾ ਕੋਈ ਖਿੜਕੀ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਗਿਆਨੀਆਂ ਦੀ ਇੱਕ ਰਿਪੋਰਟ ਮੁਤਾਬਕ ਅਜਿਹਾ ਇੱਕ ਜ਼ਹਿਰੀਲੀ ਮੱਖੀ ਕਾਰਨ ਹੁੰਦਾ ਹੈ। ਉਸ ਮੱਖੀ ਦੇ ਕੱਟਣ ਨਾਲ ਲੋਕਾਂ ਦੇ ਸਰੀਰ ‘ਚ ਕੁਝ ਅਜਿਹੀਆਂ ਤਬਦੀਲੀਆਂ ਆਉਂਦੀਆਂ ਹਨ, ਜਿਸ ਕਾਰਨ ਇੱਥੋਂ ਦੇ ਲੋਕ ਅੰਨ੍ਹੇ ਹੋ ਜਾਂਦੇ ਹਨ।