
ਦੁਬਈ ਵਿੱਚ ਰਹਿੰਦੇ ਇਕ ਪਰਵਾਸੀ ਭਾਰਤੀ ਨੇ ਕੇਰਲ ਦੇ ਵਸਨੀਕ ਆਪਣੇ ਜਵਾਈ ‘ਤੇ 107 ਕਰੋੜ ਰੁਪਏ ਠੱਗਣ ਦਾ ਦੋਸ਼ ਲਗਾਇਆ ਹੈ। ਕਾਰੋਬਾਰੀ ਅਬਦੁਲ ਲਾਹਿਰ ਹਸਨ ਦੀ ਧੀ ਤੇ ਕੇਰਲ ਦੇ ਕਾਸਰਗੋਡ ਦੇ ਵਸਨੀਕ ਮੁਹੰਮਦ ਹਾਫਿਜ਼ ਦਾ 2017 ਵਿੱਚ ਵਿਆਹ ਹੋਇਆ ਸੀ। ਹਸਨ ਨੇ ਅਲੂਵਾ ਪੁਲੀਸ ਕੋਲ ਕਰੀਬ ਤਿੰਨ ਮਹੀਨੇ ਪਹਿਲਾਂ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਹਾਫਿਜ਼ ਨੇ ਉਸ ਦੀਆਂ ਕੁਝ ਸੰਪਤੀਆਂ ਦਾ ਮਾਲਕਾਣਾ ਹੱਕ ਵੀ ਹਾਸਲ ਕਰ ਲਿਆ ਹੈ। ਮੁਲਜ਼ਮ ਅਜੇ ਵੀ ਫਰਾਰ ਹੈ।