
ਗੁਰਦਾਸਪੁਰ ਦੇ ਕਸਬਾ ਧਾਰੀਵਾਲ ’ਚ ਦੇਰ ਰਾਤ ਇਕ ਜਿਉਲਰ ਦੀ ਦੁਕਾਨ ’ਚ ਕੰਮ ਕਰਦੇ ਮੌਜੂਦਾ ਕੌਂਸਲਰ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਅਮਿਤ ਧੁੰਨਾ ਨਾਂ ਦੇ ਕੌਂਸਲਰ ਪੁੱਤਰ ਨੂੰ ਪਹਿਲਾਂ ਗੁਰਦਾਸਪੁਰ ਅਤੇ ਫੇਰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।