IndiaPunjab

ਅਮਰੀਕਾ ਵਿਚ ਚੱਲੇਗਾ ਇਨ੍ਹਾਂ 3 ਭਾਰਤੀਆਂ ਵਿਰੁੱਧ ਨਸ਼ਾ ਤਸਕਰੀ ਦਾ ਮੁਕੱਦਮਾ

The trial of drug trafficking against these 3 Indians will continue in America

ਮੈਕਸੀਕੋ ਤੋਂ ਕੋਕੀਨ ਸਣੇ ਹੋਰ ਨਸ਼ੇ ਲਿਆ ਕੇ ਅਮਰੀਕਾ ਅਤੇ ਕੈਨੇਡਾ ਵਿਚ ਸਪਲਾਈ ਕਰਨ ਦੇ ਮਾਮਲੇ ਵਿਚ 3 ਭਾਰਤੀਆਂ ਸਣੇ 5 ਕੈਨੇਡੀਅਨਜ਼ ਵਿਰੁੱਧ ਅਮਰੀਕਾ ਵਿਚ ਮੁਕੱਦਮਾ ਚਲਾਇਆ ਜਾਵੇਗਾ। 25 ਸਾਲ ਦੇ ਆਯੁਸ਼ ਸ਼ਰਮਾ, 29 ਸਾਲ ਦੇ ਸ਼ੁਭਮ ਕੁਮਾਰ ਅਤੇ 60 ਸਾਲ ਦੇ ਗੁਰਅੰਮ੍ਰਿਤ ਸਿੱਧੂ ਨੂੰ ਅਮਰੀਕਾ ਸਰਕਾਰ ਦੇ ਸਪੁਰਦ ਕੀਤਾ ਜਾ ਰਿਹਾ ਹੈ। ਆਯੁਸ਼ ਸ਼ਰਮਾ ਅਤੇ ਗੁਰਅੰਮ੍ਰਿਤ ਸਿੱਧੂ ਬਰੈਂਪਟਨ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਦਕਿ ਸ਼ੁਭਮ ਕੁਮਾਰ ਕੈਲਗਰੀ ਦਾ ਰਹਿਣ ਵਾਲਾ ਹੈ।

ਆਰ.ਸੀ.ਐਮ.ਪੀ. ਵੱਲੋਂ ਜਾਰੀ ਬਿਆਨ ਮੁਤਾਬਕ ਇਕ ਦਰਜਨ ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਗੁਰਅੰਮ੍ਰਿਤ ਸਿੱਧੂ ਵਿਰੁੱਧ ਮੈਕਸੀਕੋ ਅਤੇ ਲਾਸ ਐਂਜਲਸ ਤੋਂ ਕਈ ਕਿਲੋ ਮੇਥਮਫੈਟਾਮਿਨ ਖਰੀਦਣ ਦੇ ਦੋਸ਼ ਹਨ। ਗੁਰੰਮ੍ਰਿਤ ਸਿੱਧੂ ਕਿਸੇਵੇਲੇ ਟਰੱਕ ਡਰਾਈਵਰਾਂ ਦਾ ਨੈਟਵਰਕ ਚਲਾਉਂਦਾ ਸੀ ਅਤੇ ਉਸ ਵੇਲੇ ਹੀ ਕਥਿਤ ਤੌਰ ’ਤੇ ਇਨ੍ਹਾਂ ਨਸ਼ਿਆਂ ਨੂੰ ਅਮਰੀਕਾ ਦੇ ਰਸਤੇ ਕੈਨੇਡਾ ਪਹੁੰਚਾਇਆ। ਕੁਝ ਲੋਕ ਸਿੱਧੂ ਨੂੰ ਕਿੰਗ ਕਹਿ ਕੇ ਬੁਲਾਉਂਦੇ ਸਨ ਅਤੇ ਸੰਭਾਵਤ ਤੌਰ ’ਤੇ ਨਾਮ ਕੋਡ ਵਰਡ ਵਜੋਂ ਵਰਤਿਆ ਜਾਂਦਾ।

ਆਯੁਸ਼ ਸ਼ਰਮਾ ਅਤੇ ਸ਼ੁਭਮ ਕੁਮਾਰ ਟਰੱਕ ਡਰਾਈਵਰ ਹਨ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ। ਆਰ.ਸੀ.ਐਮ.ਪੀ. ਦਾ ਕਹਿਣਾ ਹੈ ਕਿ 19 ਜਣਿਆਂ ਦੀ ਗ੍ਰਿਫ਼ਤਾਰ ਦਾ ਇਹ ਮਾਮਲਾ 845 ਕਿਲੋ ਮੇਥਮਫੈਟਾਮਿਨ, 951 ਕਿਲੋ ਕੋਕੀਨ ਅਤੇ 20 ਕਿਲੋ ਫੈਂਟਾਨਿਲ ਦੀ ਤਸਕਰੀ ਨਾਲ ਸਬੰਧਤ ਹੈ।

Back to top button