
ਪੰਜਾਬ ਪਾਸਪੋਰਟ ਬਣਾਉਣ ਵਿੱਚ ਮੋਹਰੀ ਬਣ ਗਿਆ ਹੈ। ਜਨਵਰੀ ਮਹੀਨੇ ਦੌਰਾਨ ਪੰਜਾਬ ਵਿੱਚ 94351 ਪਾਸਪੋਰਟ ਬਣੇ ਹਨ। ਹਰ ਇਕ ਮਿੰਟ ਪੰਜਾਬ ਵਿੱਚ 2 ਪਾਸਪੋਰਟ ਬਣ ਰਹੇ ਹਨ। ਲਗਾਤਾਰਾਂ ਵਿਦੇਸ਼ਾਂ ਵੱਲ ਜਾਣ ਦੀ ਪਰਵਾਸ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਦੇ ਮੁਕਾਬਲੇ ਜਨਵਰੀ ਮਹੀਨੇ ਵਿੱਚ ਗੁਆਂਢੀਂ ਸੂਬਿਆਂ ਵਿੱਚ ਬਣੇ ਪਾਸਪੋਰਟਾਂ ਦਾ ਵੇਰਵਾ ਰਾਜਸਥਾਨ- 37730, ਹਰਿਆਣਾ- 49110, ਹਿਮਾਚਲ -5422, ਦਿੱਲੀ -41263, ਪੰਜਾਬ -94351 ਬਣੇ ਹਨ।